ਗਰਮੀਆਂ 'ਚ ਇਨ੍ਹਾਂ ਮਸਾਲਿਆਂ ਤੋਂ ਰਹੋ ਦੂਰ, ਪਹੁੰਚਾ ਸਕਦੇ ਹਨ ਸਿਹਤ ਨੂੰ ਨੁਕਸਾਨ


By Neha Diwan30, Mar 2023 11:02 AMpunjabijagran.com

ਭਾਰਤੀ ਪਕਵਾਨਾਂ ਦਾ ਸਵਾਦ

ਭਾਰਤੀ ਪਕਵਾਨਾਂ ਦਾ ਸਵਾਦ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ ਇੱਥੇ ਹਰ ਡਿਸ਼ ਨੂੰ ਬਣਾਉਣ ਦਾ ਆਪਣਾ ਵੱਖਰਾ ਤਰੀਕਾ ਹੈ। ਇਨ੍ਹਾਂ ਨੂੰ ਬਣਾਉਣ ਲਈ ਵਰਤੇ ਜਾਣ ਵਾਲੇ ਮਸਾਲੇ ਇਨ੍ਹਾਂ ਪਕਵਾਨਾਂ ਦਾ ਸੁਆਦ ਕਈ ਗੁਣਾ ਵਧਾ ਦਿੰਦੇ ਹਨ।

ਮਸਾਲਿਆਂ ਦੀ ਵਰਤੋਂ

ਭਾਰਤੀ ਰਸੋਈ ਵਿੱਚ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਭੋਜਨ ਦਾ ਸੁਆਦ ਵਧਾਉਣ ਵਾਲੇ ਇਹ ਮਸਾਲੇ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ।

ਗਰਮੀਆਂ ਦੇ ਮੌਸਮ ਵਿੱਚ ਕੁਝ ਮਸਾਲੇ ਸਾਡੀ ਸਿਹਤ ਲਈ ਹਾਨੀਕਾਰਕ ਵੀ ਹੋ ਸਕਦੇ ਹਨ

ਗਰਮੀਆਂ ਦੇ ਮੌਸਮ ਵਿੱਚ ਸਾਨੂੰ ਅਜਿਹੇ ਭੋਜਨ ਪਦਾਰਥਾਂ ਤੋਂ ਅਕਸਰ ਦੂਰ ਰਹਿਣਾ ਚਾਹੀਦਾ ਹੈ, ਜੋ ਸਾਡੇ ਲਈ ਹਾਨੀਕਾਰਕ ਹਨ। ਖਾਸ ਤੌਰ 'ਤੇ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰ 'ਚ ਠੰਡਕ ਆਉਂਦੀ ਹੈ।

ਲਾਲ ਮਿਰਚ

ਗਰਮੀਆਂ ਦੇ ਮੌਸਮ ਵਿੱਚ ਲਾਲ ਮਿਰਚ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਨਾ ਸਿਰਫ ਅਲਸਰ ਦਾ ਖ਼ਤਰਾ ਵਧਦੈ, ਪੇਟ, ਗਲੇ ਤੇ ਛਾਤੀ ਵਿੱਚ ਜਲਨ ਵੀ ਹੋ ਸਕਦੀ ਹੈ।

ਲਸਣ

ਸਰਦੀਆਂ ਵਿੱਚ ਲਸਣ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸਦੇ ਗਰਮ ਹੋਣ ਦੇ ਪ੍ਰਭਾਵ ਕਾਰਨ, ਇਹ ਗਰਮੀਆਂ ਵਿੱਚ ਸਰੀਰ ਦਾ ਤਾਪਮਾਨ ਵਧਾ ਸਕਦਾ ਹੈ, ਜਿਸ ਨਾਲ ਐਸਿਡ ਰਿਫਲਕਸ ਦਾ ਖ਼ਤਰਾ ਵੱਧ ਸਕਦੈ।

ਅਦਰਕ

ਅਦਰਕ ਭਾਰਤੀ ਭੋਜਨ 'ਚ ਵਰਤੇ ਜਾਣ ਵਾਲੇ ਸਭ ਤੋਂ ਪ੍ਰਸਿੱਧ ਮਸਾਲਿਆਂ 'ਚੋਂ ਇੱਕ ਹੈ। ਗਰਮੀਆਂ 'ਚ ਜ਼ਿਆਦਾ ਸੇਵਨ ਕਰਦੇ ਹੋ ਤਾਂ ਦਿਲ 'ਚ ਜਲਨ, ਦਸਤ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਖਤਰਾ ਕਾਫੀ ਵਧ ਜਾਂਦਾ ਹੈ।

ਕਾਲੀ ਮਿਰਚ

ਜੇਕਰ ਤੁਸੀਂ ਗਰਮੀਆਂ 'ਚ ਜ਼ਿਆਦਾ ਕਾਲੀ ਮਿਰਚ ਖਾ ਰਹੇ ਹੋ ਤਾਂ ਐਸੀਡਿਟੀ, ਕਬਜ਼ ਦੇ ਨਾਲ-ਨਾਲ ਤੁਹਾਡਾ ਪੇਟ ਖਰਾਬ ਵੀ ਹੋ ਸਕਦਾ ਹੈ। ਅਜਿਹੇ 'ਚ ਬਿਹਤਰ ਹੋਵੇਗਾ ਕਿ ਤੁਸੀਂ ਇਸ ਦਾ ਘੱਟ ਤੋਂ ਘੱਟ ਸੇਵਨ ਕਰੋ।

ਕਿਹੜੇ ਤੇਲ 'ਚ ਬਣਾਉਣਾ ਚਾਹੀਦਾ ਹੈ ਖਾਣਾ ? 3 ਸਿਹਤਮੰਦ ਤੇਲ ਬਾਰੇ ਜਾਣੋ