ਕਿਹੜੇ ਤੇਲ 'ਚ ਬਣਾਉਣਾ ਚਾਹੀਦਾ ਹੈ ਖਾਣਾ ? 3 ਸਿਹਤਮੰਦ ਤੇਲ ਬਾਰੇ ਜਾਣੋ


By Neha Diwan30, Mar 2023 10:57 AMpunjabijagran.com

ਖਾਣਾ ਪਕਾਉਣ ਲਈ ਵਧੀਆ ਤੇਲ

ਲੋਕ ਆਮ ਤੌਰ 'ਤੇ ਸਿਹਤਮੰਦ ਤੇਲ ਦੀ ਚੋਣ ਕਰਨਾ ਚਾਹੁੰਦੇ ਹਨ। ਤੇਲ ਖਰੀਦਣ ਤੋਂ ਪਹਿਲਾਂ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਇਸ ਨੂੰ ਗਰਮ ਕਰਨ ਤੋਂ ਬਾਅਦ ਇਹ ਕਿੰਨਾ ਫਾਇਦੇਮੰਦ ਰਹਿੰਦਾ ਹੈ।

ਘਿਓ

ਭਾਰਤੀ ਪਕਵਾਨਾਂ ਵਿੱਚ ਘਿਓ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ। ਇਹ ਓਮੇਗਾ-3 ਫੈਟੀ ਐਸਿਡ, ਵਿਟਾਮਿਨ ਏ, ਈ, ਕੇ ਅਤੇ ਬਿਊਟੀਰਿਕ ਐਸਿਡ ਨਾਲ ਭਰਿਆ ਹੁੰਦਾ ਹੈ, ਜੋ ਪਾਚਨ ਅਤੇ ਦਿਮਾਗ ਦੇ ਵਿਕਾਸ ਵਿੱਚ ਮਦਦ ਕਰਦੇ ਹਨ।

ਸਰ੍ਹੋਂ ਦਾ ਤੇਲ

ਇਹ ਤੇਲ ਸਿਹਤ ਲਾਭਾਂ ਨਾਲ ਭਰਪੂਰ ਹੁੰਦਾ ਹੈ, ਜੋ ਖੂਨ ਦੇ ਗੇੜ ਨੂੰ ਵਧਾਉਂਦਾ ਹੈ। ਇਸ ਵਿੱਚ MUFA, PUFA ਅਤੇ ਅਲਫ਼ਾ-ਲਿਨੋਲੇਨਿਕ ਐਸਿਡ ਹੁੰਦਾ ਹੈ। ਦਿਲ ਦੀ ਸਿਹਤ ਨੂੰ ਬਣਾਈ ਰੱਖਣ ਲਈ ਭੋਜਨ ਵਿੱਚ ਸਰ੍ਹੋਂ ਦਾ ਤੇਲ ਜ਼ਰੂਰ ਸ਼ਾਮਲ ਕਰੋ।

ਜੈਤੂਨ ਦਾ ਤੇਲ

ਜੈਤੂਨ ਦਾ ਤੇਲ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ, ਜੋ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ ਮੋਨੋ-ਅਨਸੈਚੁਰੇਟਿਡ ਫੈਟ ਹੁੰਦੈ ਜਿਸਨੂੰ ਓਲੀਕ ਐਸਿਡ ਕਿਹਾ ਜਾਂਦਾ ਹੈ, ਜੋ ਕਿ ਐਂਟੀ-ਇਨਫਲੇਮੇਟਰੀ ਗੁਣਾਂ ਨਾਲ ਭਰਿਆ ਹੁੰਦਾ ਹੈ।

ਸਿਹਤ ਲਈ ਖਰਾਬ ਤੇਲ- ਕੈਨੋਲਾ ਆਇਲ

ਇਸ ਤੇਲ ਨੂੰ ਤੇਜ਼ ਗਰਮੀ 'ਤੇ ਪ੍ਰੋਸੈਸ ਕੀਤਾ ਜਾਂਦਾ ਹੈ, ਜਿਸ ਨਾਲ ਇਹ ਸਿਹਤ ਲਈ ਬਹੁਤ ਖਰਾਬ ਹੋ ਜਾਂਦਾ ਹੈ।

ਸੂਰਜਮੁਖੀ ਦਾ ਤੇਲ

ਇਹ ਓਮੇਗਾ-6 ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ। ਸਾਡੇ ਸਰੀਰ ਨੂੰ ਇਹਨਾਂ ਦੀ ਲੋੜ ਹੁੰਦੀ ਹੈ, ਪਰ ਓਮੇਗਾ -3 ਦੇ ਸੰਤੁਲਨ ਤੋਂ ਬਿਨਾਂ ਬਹੁਤ ਜ਼ਿਆਦਾ ਓਮੇਗਾ -6 ਸਰੀਰ ਵਿੱਚ ਸੋਜ ਨੂੰ ਵਧਾ ਸਕਦਾ ਹੈ।

ਪਾਮ ਆਇਲ

ਇਸ ਤੇਲ ਵਿੱਚ ਪਾਮਟਿਕ ਐਸਿਡ ਹੁੰਦਾ ਹੈ, ਜੋ ਇੱਕ ਸੰਤ੍ਰਿਪਤ ਫੈਟੀ ਐਸਿਡ ਹੁੰਦਾ ਹੈ। ਇਹ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ।

Eye Care: ਪ੍ਰਦੂਸ਼ਣ ਕਾਰਨ ਹੋ ਰਹੀ ਹੈ ਅੱਖਾਂ ਨੂੰ ਪਰੇਸ਼ਾਨੀ, ਤਾਂ ਕਰੋ ਇਹ ਉਪਾਅ