Kapoor ke upay: ਪੂਜਾ 'ਚ ਕਰੋ ਕਪੂਰ ਦੀ ਵਰਤੋਂ, ਮਿਲੇਗੀ ਖੁਸ਼ਹਾਲੀ
By Neha diwan
2023-06-11, 12:26 IST
punjabijagran.com
ਕਪੂਰ
ਕਪੂਰ ਦੀ ਆਰਤੀ ਮੁੱਖ ਤੌਰ 'ਤੇ ਗਣਪਤੀ ਅਤੇ ਮਾਤਾ ਦੁਰਗਾ ਨੂੰ ਖੁਸ਼ ਕਰਨ ਲਈ ਜ਼ਰੂਰੀ ਮੰਨੀ ਜਾਂਦੀ ਹੈ।
ਰੋਜ਼ ਕਰੋ ਵਰਤੋਂ
ਜੇਕਰ ਤੁਸੀਂ ਨਿਯਮਿਤ ਰੂਪ ਨਾਲ ਆਰਤੀ ਵਿੱਚ ਕਪੂਰ ਦੀ ਵਰਤੋਂ ਕਰਦੇ ਹੋ, ਤਾਂ ਇਹ ਘਰ ਵਿੱਚ ਹੋਣ ਵਾਲੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਕਪੂਰ ਨੂੰ ਘਰ ਵਿੱਚ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਕਪੂਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ?
ਹਿੰਦੂ ਮਿਥਿਹਾਸ ਦੇ ਅਨੁਸਾਰ, ਕਪੂਰ ਜਲਾਉਣ ਨੂੰ ਭਗਵਾਨ ਲਈ ਇੱਕ ਬ੍ਰਹਮ ਰਸਮ ਮੰਨਿਆ ਜਾਂਦਾ ਹੈ। ਵੇਦਾਂ ਅਨੁਸਾਰ ਕਪੂਰ ਦੀ ਸੁਗੰਧੀ ਪ੍ਰਭੂ ਨੂੰ ਪ੍ਰਸੰਨ ਕਰਦੀ ਹੈ। ਕਪੂਰ ਦੀ ਆਰਤੀ ਘਰ ਨੂੰ ਸਕਾਰਾਤਮਕ ਊਰਜਾ ਨਾਲ ਭਰ ਦਿੰਦੀ ਹੈ।
ਸਰੀਰ ਨੂੰ ਅਸ਼ੁੱਧੀਆਂ ਤੋਂ ਮੁਕਤੀ
ਇੰਨਾ ਹੀ ਨਹੀਂ, ਇਹ ਸਰੀਰ ਨੂੰ ਅਸ਼ੁੱਧੀਆਂ ਤੋਂ ਮੁਕਤ ਕਰਕੇ ਸ਼ੁੱਧ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸ ਦੀ ਖੁਸ਼ਬੂ ਪੂਰੇ ਘਰ ਦੀ ਨਕਾਰਾਤਮਕ ਊਰਜਾ ਨੂੰ ਨਸ਼ਟ ਕਰ ਦਿੰਦੀ ਹੈ।
ਪਿਤਰ ਦੋਸ਼ ਤੋਂ ਰਾਹਤ
ਕਪੂਰ ਜਲਾਉਣ ਨਾਲ ਵਾਸਤੂ ਦੋਸ਼ ਦੇ ਨਾਲ-ਨਾਲ ਪਿਤਰ ਦੋਸ਼ ਤੋਂ ਵੀ ਰਾਹਤ ਮਿਲਦੀ ਹੈ। ਪੂਜਾ 'ਚ ਕਪੂਰ ਨਾਲ ਆਰਤੀ ਕਰਨ ਨਾਲ ਪ੍ਰਮਾਤਮਾ ਇਸ ਨੂੰ ਜਲਦੀ ਸਵੀਕਾਰ ਕਰਦੇ ਹਨ ਤੇ ਆਪਣੇ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੈ।
ਵਿਗਿਆਨਕ ਦ੍ਰਿਸ਼ਟੀਕੋਣ ਤੋਂ ਕਪੂਰ ਦੀ ਮਹੱਤਤਾ
ਵਿਗਿਆਨਕ ਨਜ਼ਰੀਏ ਤੋਂ ਵੀ ਕਪੂਰ ਦੇ ਕਈ ਫਾਇਦੇ ਹਨ।ਇਸ 'ਚ ਅਜਿਹੇ ਪਦਾਰਥ ਹੁੰਦੇ ਹਨ ਜੋ ਜਲਣ ਤੋਂ ਬਾਅਦ ਸਾਡੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਸ਼ੁੱਧ ਕਰਨ ਦੀ ਸਮਰੱਥਾ ਰੱਖਦੇ ਹਨ।
ਇਨ੍ਹਾਂ ਦੋ ਰਾਸ਼ੀਆਂ ਦੇ ਲੋਕਾਂ ਨੂੰ ਨਹੀਂ ਬੰਨ੍ਹਣੀ ਚਾਹੀਦੀ ਮੌਲ਼ੀ, ਸ਼ਨੀ ਦੇਵ ਹੋ ਜਾਣਗੇ ਗੁੱਸਾ
Read More