ਰਾਤ ਦੇ ਬਚੇ ਹੋਏ ਚੌਲਾਂ ਤੋਂ ਬਾਣਾਓ ਮਸਾਲੇਦਾਰ ਫ੍ਰਾਈਡ ਰਾਈਸ


By Neha diwan05, Jan 2025 04:38 PMpunjabijagran.com

ਸਮੱਗਰੀ

2 ਕੱਪ ਬਚੇ ਹੋਏ ਚੌਲ, 2 ਚਮਚ ਤੇਲ ,1 ਪਿਆਜ਼ ,ਲਸਣ ਦੀਆਂ 2 ਕਲੀਆਂ ,1/2 ਇੰਚ ਅਦਰਕ ,1/2 ਕੱਪ ਗਾਜਰ ,1/2 ਕੱਪ ਮਟਰ ,1/4 ਕੱਪ ਸ਼ਿਮਲਾ ਮਿਰਚ ,1/4 ਕੱਪ ਹਰੀ ਬੀਨਜ਼,1/2 ਚਮਚ ਸੋਇਆ ਸੌਸ।

ਸਮੱਗਰੀ ਲਿਸਟ

1/4 ਚਮਚ ਕਾਲੀ ਮਿਰਚ ਪਾਊਡਰ ,1/4 ਚਮਚ ਲਾਲ ਮਿਰਚ ਪਾਊਡਰ, ਸੁਆਦ ਅਨੁਸਾਰ ਲੂਣ ,2-3 ਹਰੀਆਂ ਮਿਰਚਾਂ (ਬਾਰੀਕ ਕੱਟੀਆਂ ਹੋਈਆਂ),ਗਾਰਨਿਸ਼ ਲਈ ਕੁਝ ਧਨੀਆ, ਸਾਰੀਆਂ ਸਬਜ਼ੀਆਂ ਕੱਟੀਆਂ ਹੋਈਆ।

ਕਿਵੇਂ ਬਣਾਉਣਾ ਹੈ ਸਟੈਪ 1

ਇੱਕ ਵੱਡੀ ਕੜਾਹੀ ਜਾਂ ਪੈਨ ਨੂੰ ਮੱਧਮ ਅੱਗ 'ਤੇ ਗਰਮ ਕਰੋ। ਇਸ 'ਚ ਤੇਲ ਪਾ ਕੇ ਗਰਮ ਹੋਣ ਦਿਓ। ਹੁਣ ਪਿਆਜ਼, ਲਸਣ ਅਤੇ ਅਦਰਕ ਪਾ ਕੇ ਸੁਨਹਿਰੀ ਹੋਣ ਤੱਕ ਭੁੰਨ ਲਓ।

ਸਟੈਪ 2

ਫਿਰ ਗਾਜਰ, ਮਟਰ, ਸ਼ਿਮਲਾ ਮਿਰਚ ਅਤੇ ਹਰੀ ਬੀਨਜ਼ ਪਾ ਕੇ ਕੁਝ ਮਿੰਟਾਂ ਲਈ ਭੁੰਨ ਲਓ। ਸਬਜ਼ੀਆਂ ਥੋੜ੍ਹੀ ਜਿਹੀ ਨਰਮ ਹੋਣ ਲੱਗ ਜਾਣਗੀਆਂ। ਹੁਣ ਇਸ 'ਚ ਠੰਢੇ ਚੌਲ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।

ਸਟੈਪ 3

ਚੌਲਾਂ ਨੂੰ ਸਬਜ਼ੀਆਂ ਦੇ ਨਾਲ ਮਿਲਾਉਂਦੇ ਹੋਏ ਫਰਾਈ ਕਰੋ। ਸੋਇਆ ਸੌਸ, ਕਾਲੀ ਮਿਰਚ ਪਾਊਡਰ, ਲਾਲ ਮਿਰਚ ਪਾਊਡਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਤੁਸੀਂ ਇਸ 'ਚ ਹਰੀ ਮਿਰਚ ਵੀ ਪਾ ਸਕਦੇ ਹੋ।

ਸਟੈਪ 4

ਬਾਰੀਕ ਕੱਟੇ ਹੋਏ ਧਨੀਏ ਨਾਲ ਗਾਰਨਿਸ਼ ਕਰੋ। ਤੁਹਾਡਾ ਸੁਆਦੀ ਅਤੇ ਮਸਾਲੇਦਾਰ ਫਰਾਈਡ ਰਾਈਸ ਤਿਆਰ ਹੈ। ਇਸ ਨੂੰ ਸਿਰਫ ਗਰਮਾ-ਗਰਮ ਸਰਵ ਕਰੋ।

ਰਾਤ ਦੇ ਖਾਣੇ 'ਚ ਖਾਓ ਰਾਇਤਾ, ਭਾਰ ਘਟਾਉਣਾ ਹੋਵੇਗਾ ਆਸਾਨ