ਵੈਜੀਟੇਬਲ ਰਾਇਤਾ ਵਿੱਚ ਬਹੁਤ ਘੱਟ ਕੈਲੋਰੀ ਸਮੱਗਰੀ ਹੁੰਦੀ ਹੈ, ਇਹ ਖਾਸ ਕਰਕੇ ਭਾਰ ਘਟਾਉਣ ਲਈ ਇੱਕ ਸਹੀ ਆਪਸ਼ਨ ਹੈ। ਰਾਇਤਾ 'ਚ ਦਹੀਂ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ।
1 ਕੱਪ ਦਹੀਂ, 1/2 ਕੱਪ ਪੀਸੀ ਹੋਈ ਗਾਜਰ, 1/2 ਕੱਪ ਖੀਰਾ, 1/4 ਕੱਪ ਟਮਾਟਰ ,1/4 ਕੱਪ ਸ਼ਿਮਲਾ ਮਿਰਚ,1 ਚਮਚ ਧਨੀਆ ਪੱਤੇ, 1/2 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ,1/4 ਚਮਚ ਕਾਲੀ ਮਿਰਚ ਪਾਊਡਰ ,ਸੁਆਦ ਲਈ ਲੂਣ
ਸਭ ਤੋਂ ਪਹਿਲਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਟ ਲਓ ਤਾਂ ਕਿ ਇਹ ਮੁਲਾਇਮ ਹੋ ਜਾਵੇ। ਹੁਣ ਇਸ ਵਿਚ ਕੱਟੀਆਂ ਹੋਈਆਂ ਸਬਜ਼ੀਆਂ (ਗਾਜਰ, ਖੀਰਾ, ਟਮਾਟਰ, ਸ਼ਿਮਲਾ ਮਿਰਚ) ਪਾਓ।
ਧਨੀਆ ਪੱਤੇ ਅਤੇ ਭੁੰਨਿਆ ਜੀਰਾ ਪਾਊਡਰ ਪਾਓ। ਸਵਾਦ ਅਨੁਸਾਰ ਨਮਕ ਅਤੇ ਕਾਲੀ ਮਿਰਚ ਪਾਊਡਰ ਪਾਓ। ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਰਾਇਤਾ ਤਿਆਰ ਹੈ।
ਤੁਸੀਂ ਰਾਤ ਦੇ ਖਾਣੇ ਦੇ ਨਾਲ ਸਬਜ਼ੀ ਰਾਇਤਾ ਖਾ ਸਕਦੇ ਹੋ, ਇਹ ਹਲਕਾ ਅਤੇ ਪਚਣ ਵਿੱਚ ਆਸਾਨ ਹੁੰਦਾ ਹੈਤੁਸੀਂ ਇਸ ਨੂੰ ਹਲਕੀ ਦਾਲ, ਰੋਟੀ ਜਾਂ ਖਿਚੜੀ ਦੇ ਨਾਲ ਖਾ ਸਕਦੇ ਹੋ, ਇਹ ਭੋਜਨ ਨੂੰ ਹੋਰ ਵੀ ਸੁਆਦੀ ਬਣਾਉਂਦਾ ਹੈ।
ਜੇਕਰ ਤੁਸੀਂ ਵਾਧੂ ਕੈਲੋਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਰਾਇਤਾ ਵਿੱਚ ਭਾਰੀ ਤੇਲ ਜਾਂ ਘਿਓ ਦੀ ਵਰਤੋਂ ਨਾ ਕਰੋ। ਹਮੇਸ਼ਾ ਬਿਨਾਂ ਸ਼ੱਕਰ ਦੇ ਤਾਜ਼ੇ ਦਹੀਂ ਦੀ ਵਰਤੋਂ ਕਰੋ।