ਨਰਾਤਿਆਂ ਦੇ ਵਰਤ ਦੌਰਾਨ ਕਿਹੜੇ ਮਸਾਲਿਆਂ ਦਾ ਕੀਤਾ ਜਾਵੇ ਸੇਵਨ, ਜਾਣੋ
By Neha Diwan
2023-03-16, 16:57 IST
punjabijagran.com
ਨਰਾਤੇ
ਹਿੰਦੂ ਧਰਮ ਵਿੱਚ, ਨਰਾਤੇ ਦੇ ਨੌਂ ਦਿਨ ਕਿਸੇ ਹੋਰ ਤਿਉਹਾਰ ਤੋਂ ਘੱਟ ਨਹੀਂ ਹਨ। ਜੋ ਇਸ ਵਾਰ 22 ਮਾਰਚ ਤੋਂ ਸ਼ੁਰੂ ਹੋ ਕੇ 30 ਮਾਰਚ ਨੂੰ ਸਮਾਪਤ ਹੋਣਗੇ।
ਨਰਾਤਿਆਂ ਦਾ ਤਿਉਹਾਰ ਸਾਲ ਵਿੱਚ ਚਾਰ ਵਾਰ ਮਨਾਇਆ ਜਾਂਦੈ
ਸ਼ਾਰਦੀਆ ਨਰਾਤੇ, ਚੈਤਰ ਨਰਾਤੇ, ਮਾਘ ਗੁਪਤ ਨਰਾਤੇ ਤੇ ਅਸ਼ਧ ਗੁਪਤ ਨਰਾਤੇ। ਪਰ ਜਿਆਦਾਤਰ ਚੈਤਰ ਤੇ ਸ਼ਾਰਦੀਆ ਨਰਾਤੇ ਮਨਾਈ ਜਾਂਦੀ ਹੈ।
ਵਰਤ
ਨਰਾਤਿਆਂ 'ਤੇ ਮਾਂ ਦੁਰਗਾ ਦੇ ਸ਼ਰਧਾਲੂ ਉਨ੍ਹਾਂ ਨੂੰ ਖੁਸ਼ ਕਰਨ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਪੂਰੇ ਨੌਂ ਦਿਨ ਵਰਤ ਰੱਖਦੇ ਹਨ। ਇਸ ਲਈ ਕੁਝ ਲੋਕ ਪਹਿਲਾ ਤੋਂ ਆਖਰੀ ਵਰਤ ਰੱਖਦੇ ਹਨ।
ਕਿਹੜੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ
ਵਰਤ ਦੌਰਾਨ ਫਲ, ਸਾਬੂਦਾਣਾ, ਸਿੰਘਾੜੇ ਦਾ ਆਟਾ, ਸਾਮਕ ਚੌਲ, ਕੱਦੂ, ਲੌਕੀ, ਗਾਜਰ, ਖੀਰਾ, ਅਰਬੀ, ਆਲੂ ਤੇ ਸ਼ਕਰਕੰਦੀ ਦਾ ਸੇਵਨ ਕੀਤਾ ਜਾ ਸਕਦਾ ਹੈ ਅਤੇ ਲੋਕ ਇਨ੍ਹਾਂ ਤੋਂ ਕਈ ਪਕਵਾਨ ਬਣਾਉਂਦੇ ਹਨ।
ਇਨ੍ਹਾਂ ਮਸਾਲਿਆਂ ਨੂੰ ਵਰਤ ਦੇ ਦੌਰਾਨ ਖਾਧਾ ਜਾ ਸਕਦਾ ਹੈ
ਜੀਰਾ ਪਾਊਡਰ, ਤਾਜ਼ੀ ਪੀਸੀ ਹੋਈ ਕਾਲੀ ਮਿਰਚ,ਹਰੀ ਇਲਾਇਚੀ, ਲੌਂਗ, ਦਾਲਚੀਨੀ, ਅਜਵਾਇਨ, ਸੇਂਧਾ ਲੂਣ
ਸਾਤਵਿਕ ਭੋਜਨ
ਨਰਾਤਿਆਂ ਵਰਤ ਦੌਰਾਨ ਸਾਤਵਿਕ ਭੋਜਨ ਖਾਧਾ ਜਾਂਦਾ ਹੈ ਅਤੇ ਤਾਮਸਿਕ ਭੋਜਨ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਇਸ ਲਈ ਇਸ ਵਰਤ ਵਿੱਚ ਪਿਆਜ਼, ਲਸਣ, ਕਣਕ ਦਾ ਆਟਾ, ਚੌਲ, ਬੈਂਗਣ, ਮਸ਼ਰੂਮ ਖਾਣ ਤੋਂ ਪਰਹੇਜ਼ ਕਰੋ।
ਤਲੀਆਂ ਅਤੇ ਮਿੱਠੀਆਂ ਚੀਜ਼ਾਂ
ਇਸ ਦੇ ਨਾਲ ਹੀ ਵਰਤ ਦੇ ਦੌਰਾਨ ਬਹੁਤ ਜ਼ਿਆਦਾ ਤਲੀਆਂ ਅਤੇ ਮਿੱਠੀਆਂ ਚੀਜ਼ਾਂ ਤੋਂ ਦੂਰ ਰਹੋ। ਇਸ ਦੀ ਬਜਾਏ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ। ਜਿਸ ਨਾਲ ਤੁਸੀਂ ਸਿਹਤਮੰਦ ਰਹੋਗੇ।
ਗਰਮੀਆਂ 'ਚ ਪੰਛੀਆਂ ਨੂੰ ਪਾਣੀ ਤੇ ਅਨਾਜ ਖੁਆਉਣ ਨਾਲ ਦੂਰ ਹੁੰਦੇ ਹਨ ਸੱਤ ਤਰ੍ਹਾਂ ਦੇ ਦੋਸ਼
Read More