ਗਰਮੀਆਂ 'ਚ ਪੰਛੀਆਂ ਨੂੰ ਪਾਣੀ ਤੇ ਅਨਾਜ ਖੁਆਉਣ ਨਾਲ ਦੂਰ ਹੁੰਦੇ ਹਨ ਸੱਤ ਤਰ੍ਹਾਂ ਦੇ ਦੋਸ਼
By Neha Diwan
2023-03-15, 14:36 IST
punjabijagran.com
ਗਰਮੀਆਂ ਨੇ ਦਿੱਤੀ ਦਸਤਕ
ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਅਜਿਹੇ ਗਰਮ ਮੌਸਮ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਪਰ ਰਚਨਾ ਦਾ ਚੱਕਰ ਚਲਦਾ ਰਹਿੰਦਾ ਹੈ। ਬਦਲਦਾ ਮੌਸਮ ਇੱਕ ਜ਼ਰੂਰੀ ਕ੍ਰਮ ਹੈ, ਜਿਸ ਤੋਂ ਬਚਣਾ ਲਗਭਗ ਅਸੰਭਵ ਹੈ।
ਜੋਤਿਸ਼ ਸ਼ਾਸਤਰ 'ਚ ਇਸਦੇ ਫਾਇਦੇ
ਗਰਮੀਆਂ ਦੇ ਮੌਸਮ ਵਿੱਚ ਪੰਛੀਆਂ ਲਈ ਭੋਜਨ ਅਤੇ ਪਾਣੀ ਘਰ ਦੇ ਬਾਹਰ, ਛੱਤ ਜਾਂ ਬਾਲਕੋਨੀ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਗੂੰਗੇ ਪੰਛੀਆਂ ਨੂੰ ਵੀ ਭੋਜਨ ਅਤੇ ਪਾਣੀ ਮਿਲ ਸਕੇ।
ਕੁੰਡਲੀ ਦੇ ਸੱਤ ਦੋਸ਼
ਪੰਛੀਆਂ ਨੂੰ ਅਨਾਜ ਤੇ ਪਾਣੀ ਖੁਆਉਣ ਨਾਲ ਤੁਹਾਡੀ ਕੁੰਡਲੀ ਦੇ ਸੱਤ ਤਰ੍ਹਾਂ ਦੇ ਦੋਸ਼ ਦੂਰ ਹੋ ਜਾਂਦੇ ਹਨ। ਵਾਸਤੂ ਸ਼ਾਸਤਰ ਦੇ ਮੁਤਾਬਕ ਇਹ ਅਜਿਹਾ ਉਪਾਅ ਹੈ ਜੋ ਤੁਹਾਡੀ ਜ਼ਿੰਦਗੀ ਦੀਆਂ ਕਈ ਪਰੇਸ਼ਾਨੀਆਂ ਨੂੰ ਖਤਮ ਕਰ ਸਕਦੈ।
ਚੰਗੀ ਸਿਹਤ ਨੂੰ ਪ੍ਰਾਪਤ ਕਰਨਾ
ਪੰਛੀਆਂ ਨੂੰ ਅਨਾਜ ਅਤੇ ਪਾਣੀ ਖੁਆਉਣ ਦਾ ਪਹਿਲਾ ਅਤੇ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਅਤੇ ਤੁਹਾਡੇ ਪਰਿਵਾਰ ਨੂੰ ਚੰਗੀ ਸਿਹਤ ਮਿਲਦੀ ਹੈ।
ਖੁਸ਼ਹਾਲੀ
ਜਦੋਂ ਤੁਸੀਂ ਪੰਛੀਆਂ ਨੂੰ ਭੋਜਨ ਦਿੰਦੇ ਹੋ ਤੇ ਪਾਣੀ ਦਿੰਦੇ ਹੋ, ਤਾਂ ਇਹ ਬ੍ਰਹਿਮੰਡ ਨੂੰ ਸੰਦੇਸ਼ ਦਿੰਦਾ ਹੈ ਕਿ ਤੁਸੀਂ ਅਮੀਰ ਹੋ ਅਤੇ ਦੂਜਿਆਂ ਨੂੰ ਦੇਣ ਲਈ ਤਿਆਰ ਹੋ। ਇਹ ਤੁਹਾਡੇ ਘਰ ਦੀਆਂ ਖੁਸ਼ੀਆਂ ਨੂੰ ਵਧਾਉਂਦਾ ਹੈ।
ਬੱਚੇ ਦਾ ਜਨਮ
ਪੰਛੀਆਂ ਨੂੰ ਨਿਯਮਤ ਤੌਰ 'ਤੇ ਪਾਣੀ ਦੇਣ ਵਾਲਿਆਂ ਨੂੰ ਜਲਦੀ ਬੱਚੇ ਮਿਲ ਜਾਂਦੇ ਹਨ। ਇਸੇ ਲਈ ਬੇਔਲਾਦ ਜੋੜਿਆਂ ਨੂੰ ਪੰਛੀਆਂ ਲਈ ਭੋਜਨ ਅਤੇ ਪਾਣੀ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਨਵਾਂ ਘਰ
ਜੇ ਤੁਸੀਂ ਨਿਯਮਾਂ ਅਨੁਸਾਰ ਪੰਛੀਆਂ ਲਈ ਪਾਣੀ ਦਾ ਬਕਸਾ ਰੱਖਦੇ ਹੋ ਤਾਂ ਤੁਹਾਨੂੰ ਨਵਾਂ ਘਰ ਵੀ ਮਿਲ ਜਾਂਦੈ। ਜਾਂ ਨਵਾਂ ਘਰ ਖਰੀਦਣ ਤੋਂ ਬਾਅਦ ਵੀ ਜੇ ਤੁਸੀਂ ਉਸ ਵਿਚ ਜਾਣ ਦੇ ਯੋਗ ਨਹੀਂ ਹੋ, ਤਾਂ ਇਹ ਸਮੱਸਿਆ ਵੀ ਹੱਲ ਹੋ ਸਕਦੀ ਹੈ।
ਕਾਨੂੰਨੀ ਵਿਵਾਦ
ਜੇ ਤੁਸੀਂ ਕਿਸੇ ਕਾਨੂੰਨੀ ਝਗੜੇ 'ਚ ਫਸ ਗਏ ਹੋ, ਤਾਂ ਤੁਹਾਨੂੰ ਪੰਛੀਆਂ ਨੂੰ ਪਾਣੀ ਦੇਣ ਤੇ ਮਿੱਟੀ ਦੇ ਭਾਂਡੇ ਵਿੱਚ ਖੁਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਕਰਨ ਨਾਲ ਤੁਸੀਂ ਇਨ੍ਹਾਂ ਸਾਰੇ ਵਿਵਾਦਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਮਾਪਿਆਂ ਨਾਲ ਪੁਨਰ-ਮਿਲਾਪ
ਜਿਨ੍ਹਾਂ ਦੇ ਮਾਪਿਆਂ ਨਾਲ ਕੁਝ ਮਤਭੇਦ ਹੁੰਦੇ ਹਨ, ਉਨ੍ਹਾਂ ਨੂੰ ਪੰਛੀਆਂ ਲਈ ਦਾਣੇ ਅਤੇ ਪਾਣੀ ਵੀ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਦੋਨਾਂ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ।
ਹਰ ਤਰ੍ਹਾਂ ਦੇ ਕਰਜ਼ੇ ਤੋਂ ਛੁਟਕਾਰਾ ਮਿਲੇਗਾ, ਕਰੋ ਇਹ ਤਿੰਨ ਉਪਾਅ
Read More