OTT ’ਤੇ ਮੌਜੂਦ ਇਨ੍ਹਾਂ 6 ਫਿਲਮਾਂ ’ਚ ਦਿਖਾਇਆ ਗਿਆ ਲੋਹੜੀ ਦਾ ਸਪੈਸ਼ਲ ਸੈਲੀਬ੍ਰੇਸ਼ਨ
By
2023-01-13, 14:09 IST
punjabijagran.com
ਗੁੱਡ ਨਿਊਜ਼
ਪ੍ਰਾਈਮ ’ਤੇ ਮੌਜੂਦ ਗੁੱਡ ਨਿਊਜ਼ ਇਕ ਕਾਮੇਡੀ ਡਰਾਮਾ ਫਿਲਮ ਹੈ। ਮੂਵੀ ਦੇ ‘ਲਾਲ ਘਾਗਰਾ’ ਗਾਣੇ ’ਚ ਅਦਾਕਾਰਾਵਾਂ ਨੂੰ ਲੋਹੜੀ ਮਨਾਉਂਦੇ ਦੇਖਿਆ ਜਾ ਸਕਦਾ ਹੈ।
ਸਨ ਆਫ ਸਰਦਾਰ
ਡਿਜ਼ਨੀ ਪਲਸ ਹਾਟਸਟਾਰ ’ਤੇ ਫ੍ਰੀ ’ਚ ਮੌਜੂਦ ਸਨ ਆਫ ਸਰਦਾਰ ’ਚ ਵੀ ‘ਤੂੰ ਕਮਾਲ ਦੀ’ ਗਾਣੇ ਦੌਰਾਨ ਲੋਹੜੀ ਸੈਲੀਬ੍ਰੇਸ਼ਨ ਦਾ ਮਾਹੌਲ ਦਿਖਾਇਆ ਗਿਆ ਹੈ।
ਯਮਲਾ ਪਗਲਾ ਦੀਵਾਨਾ
ਧਰਮਿੰਦਰ, ਸਨੀ ਦਿਓਲ ਤੇ ਬੌਬੀ ਦਿਓਲ ਦੀ ਸਟਾਰ ਕਾਸਟ ‘ਯਮਲਾ ਪਗਲਾ ਦੀਵਾਨਾ’ ਨੂੰ ਤੁਸੀਂਜੀ5 ’ਤੇ ਫਰੀ ’ਚ ਦੇਖ ਸਕਦੇ ਹੋ। ਇਸ ਮੂਵੀ ’ਚ ‘ਚੜਾ ਦੇ ਰੰਗ ਲੋਹੜੀ’ ਗਾਣੇ ’ਚ ਇਸ ਪਾਵਨ ਤਿਉਹਾਰ ਮਨਾਉਂਦੇ ਦਿਖਾਇਆ ਗਿਆ ਹੈ।
ਵੀਰ ਜ਼ਾਰਾ
ਪ੍ਰਾਈਮ ਵੀਡੀਓ ’ਤੇ ਉਪਲਬਧ ਇਸ ਫਿਲਮ ’ਚ ਲੋਹੜੀ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਂਦੇ ਦਿਖਾਇਆ ਗਿਆ ਹੈ। ‘ਲੋ ਆਈ ਲੋਹੜੀ ਵੇ’ ਸੌਂਗ ਵਿਚ ਅਮਿਤਾਭ ਬੱਚਨ, ਕਿੰਗ ਖਾਨ, ਪ੍ਰੀਤੀ ਜਿੰਟਾ ਅਤੇ ਹੇਮਾ ਮਾਲਿਨੀ ਨੂੰ ਲੋਹੜੀ ਮਨਾਉਂਦੇ ਦਿਖਾਇਆ ਗਿਆ
ਲਵ ਸ਼ਵ ਤੇ ਚਿਕਨ ਖੁਰਾਣਾ
ਕੁਣਾਲ ਕਪੂਰ, ਹੁਮਾ ਕੁਰੈਸ਼ੀ ਅਤੇ ਰਾਜੇਸ਼ ਸ਼ਰਮਾ ਸਟਾਰਰ ਲਵ ਸ਼ਵ ਤੇ ਚਿਕਨ ਖੁਰਾਣਾ ਨੈਟਫਲਿਕਸ ’ਤੇ ਮੌਜੂਦ ਇਕ ਕਾਮੇਡੀ ਡਰਾਮਾ ਫਿਲਮ ਹੈ। ਫਿਲਮ ’ਚ ਲੋਹੜੀ ਦੇ ਖੂਬਸੂਰਤ ਸੈਲੀਬ੍ਰੇਸ਼ਨ ਨੂੰ ਵੀ ਦਿਖਾਇਆ ਗਿਆ ਹੈ।
ਮਾਚਿਸ
ਗੁਲਜ਼ਾਰ ਵੱਲੋਂ ਨਿਰਦੇਸ਼ਤ 1996 ’ਚ ਆਈ ਇਸ ਫਿਲਮ ਦੇ ‘ਛੱਪਾ ਛੱਪਾ’ ਗਾਣੇ ’ਚ ਲੋਹੜੀ ਦਾ ਤਿਉਹਾਰ ਮਨਾਉਂਦੇ ਦਿਖਾਇਆ ਗਿਆ ਹੈ। ਇਸ ਫਿਲਮ ਨੂੰ ਤੁਸੀਂ ਓਟੀਪੀ ਪਲੇਅ ਪਲੇਟਫਾਰਮ ’ਤੇ ਦੇਖ ਸਕਦੇ ਹੋ।
ਜਾਣੋ ਕੌਣ ਹੈ ਲੀਸਾ ਮੈਰੀ ਪ੍ਰੈਸਲੀ, ਮਾਈਕਲ ਜੈਕਸਨ ਨਾਲ ਸੀ ਖਾਸ ਕੁਨੈਕਸ਼ਨ
Read More