ਲੀਸਾ ਮੈਰੀ ਪ੍ਰੈਸਲੀ ਇਕ ਅਮਰੀਕੀ ਸਿੰਗਰ ਅਤੇ ਸਾਂਗ ਰਾਇਟਰ ਸੀ, ਜੋ ਲੱਖਾਂ ਲੋਕਾਂ ਦੇ ਦਿਲਾਂ ’ਤੇ ਰਾਜ਼ ਕਰਦੀ ਹੈ।
54 ਸਾਲ ਦੀ ਲੀਸਾ ਮੈਰੀ ਪ੍ਰੈਸਲੀ ਹੁਣ ਇਸ ਦੁਨੀਆ ’ਚ ਨਹੀਂ ਹਨ। ਕਾਰਡਿਅਕ ਅਰੈਸਟ ਉਸ ਦੀ ਮੌਤ ਦਾ ਕਾਰਨ ਬਣਿਆ।
ਦੱਸ ਦੇਈਏ ਕਿ ਲੀਸਾ ਮੈਰੀ ਪ੍ਰੈਸਲੀ ਮਸ਼ਹੂਰ ਅਮਰੀਕੀ ਅਦਾਕਾਰਾ, ਗਾਇਕ ਅਤੇ ਮਿਊਜ਼ਿਸ਼ੀਅਨ ਐਲਵਿਸ ਪ੍ਰੇਸਲੀ ਦੀ ਇਕਲੌਤੀ ਬੇਟੀ ਸੀ।
1994 ਵਿਚ ਲੀਸਾ ਪ੍ਰੈਸਲੀ ਦਾ ਵਿਆਹ ਮਸ਼ਹੂਰ ਪੌਪ ਗਾਇਕ ਮਾਈਕਲ ਜੈਕਸਨ ਨਾਲ ਵਿਆਹ ਹੋਇਆ ਸੀ। ਹਾਲਾਂਕਿ 1996 ਵਿਚ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ।
ਲੀਸਾ ਮੈਰੀ ਪ੍ਰੈਸਲੀ ਦੇ ਗਾਣੇ ਫੈਨਜ਼ ਨੂੰ ਬਹੁਤ ਪਸੰਦ ਹਨ। ਉਸ ਦੀ ਮੌਤ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ।
ਹਾਲ ਹੀ ਵਿਚ ਹੋਏ ਗੋਲਡਨ ਗਲੋਬ ਐਵਾਰਡਜ਼ ’ਚ ਲੀਸਾ ਨੇ ਵੀ ਭਾਗ ਲਿਆ ਸੀ। ਉਹ ਆਪਣੀ ਮਾਂ ਪ੍ਰਿਸਕਿਲਾ ਪ੍ਰੇਸਲੀ ਦੇ ਨਾਲ ਪਹੁੰਚੀ ਸੀ।