Medu Vada Recipe : ਮਿੰਟਾਂ 'ਚ ਤਿਆਰ ਕਰੋ ਮੇਦੂ ਵੜਾ


By Neha diwan12, Feb 2024 03:59 PMpunjabijagran.com

ਸਾਊਥ ਇੰਡੀਅਨ ਫੂਡ

ਸਾਊਥ ਇੰਡੀਅਨ ਫੂਡ ਦਾ ਨਾਮ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ। ਲੋਕ ਅਕਸਰ ਦੱਖਣੀ ਭਾਰਤੀ ਭੋਜਨ ਖਾਣ ਲਈ ਰੈਸਟੋਰੈਂਟ ਜਾਂਦੇ ਹਨ। ਮੇਦੂ ਵੜਾ ਵੀ ਦੱਖਣੀ ਭਾਰਤ ਦਾ ਇੱਕ ਪ੍ਰਸਿੱਧ ਪਕਵਾਨ ਹੈ।

ਮੇਦੂ ਵੜਾ

ਇੰਡਲੀ-ਸਾਂਭਰ, ਡੋਸਾ ਅਤੇ ਮੇਦੂ ਵੜਾ ਖਾਣਾ ਪਸੰਦ ਕਰਦੇ ਹਨ। ਇਡਲੀ ਸਾਂਬਰ ਤੇ ਡੋਸਾ ਆਸਾਨੀ ਨਾਲ ਘਰ ਵਿੱਚ ਬਣਾਇਆ ਜਾ ਸਕਦਾ ਹੈ। ਪਰ ਮੇਦੂ ਵੜਾ ਬਣਾਉਣ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਮੱਗਰੀ

2 ਕੱਪ ਧੋਤੀ ਹੋਈ ਉੜਦ ਦਾਲ, 2 ਚਮਚ ਅਦਰਕ, ਬਾਰੀਕ ਕੱਟਿਆ ਹੋਇਆ ਧਨੀਆ ਪੱਤੇ ,6-7 ਬਾਰੀਕ ਕੱਟੀਆਂ ਹਰੀਆਂ ਮਿਰਚਾਂ ,1 ਚਮਚ ਕਾਲੀ ਮਿਰਚ ਪਾਊਡਰ, ਹਿੰਗ ਦੀ ਇੱਕ ਚੂੰਢੀ ,ਸੁਆਦ ਅਨੁਸਾਰ ਲੂਣ, ਲੋੜ ਅਨੁਸਾਰ ਤੇਲ

ਬਣਾਉਣ ਦੀ ਵਿਧੀ ਸਟੈਪ 1

ਧੋਤੀ ਹੋਈ ਉੜਦ ਦੀ ਦਾਲ ਨੂੰ ਰਾਤ ਭਰ ਪਾਣੀ 'ਚ ਭਿਓ ਦਿਓ। ਅਗਲੀ ਸਵੇਰ ਦਾਲ ਨੂੰ ਸਾਫ਼ ਪਾਣੀ ਨਾਲ 3-4 ਵਾਰ ਧੋਵੋ ਤੇ ਮਿਕਸਰ 'ਚ ਉੜਦ ਦੀ ਦਾਲ, ਨਮਕ, ਹਿੰਗ ਤੇ ਕਾਲੀ ਮਿਰਚ ਪਾਊਡਰ ਪਾ ਕੇ ਪੇਸਟ ਤਿਆਰ ਕਰੋ।

ਸਟੈਪ 2

ਪੇਸਟ ਨੂੰ ਇੱਕ ਕਟੋਰੇ ਵਿੱਚ ਕੱਢ ਲਓ। ਫਿਰ ਇਸ ਪੇਸਟ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਫੈਟ ਲਓ। ਉਦੋਂ ਤੱਕ ਹਿਲਾਉਂਦੇ ਰਹੋ ਜਦੋਂ ਤੱਕ ਦਾਲ ਹਲਕੀ ਨਾ ਹੋ ਜਾਵੇ।

ਸਟੈਪ 3

ਜਦੋਂ ਦਾਲ ਚੰਗੀ ਤਰ੍ਹਾਂ ਫੁੱਲ ਜਾਵੇ ਤਾਂ ਬਾਰੀਕ ਕੱਟੀਆਂ ਹਰੀਆਂ ਮਿਰਚਾਂ, ਅਦਰਕ ਅਤੇ ਹਰਾ ਧਨੀਆ ਪਾ ਕੇ ਮਿਕਸ ਕਰ ਲਓ। ਹੁਣ ਇਕ ਪੈਨ ਨੂੰ ਗੈਸ 'ਤੇ ਗਰਮ ਕਰਨ ਲਈ ਰੱਖੋ। ਫਿਰ ਇਸ ਵਿਚ ਤੇਲ ਪਾਓ।

ਸਟੈਪ 4

ਜਦੋਂ ਤੇਲ ਗਰਮ ਹੋ ਜਾਵੇ ਤਾਂ ਮਲਮਲ ਦੇ ਕੱਪੜੇ ਨੂੰ ਗਿੱਲਾ ਕਰਕੇ ਕਟੋਰੀ 'ਤੇ ਰੱਖ ਦਿਓ। ਫਿਰ ਇਸ 'ਤੇ ਦਾਲ ਦਾ ਪੇਸਟ ਲਗਾਓ ਤੇ ਵਿਚਕਾਰੋਂ ਸੁਰਾਖ ਬਣਾ ਲਓ।

ਸਟੈਪ 5

ਫਿਰ ਇਸ ਨੂੰ ਤਲਣ ਲਈ ਤੇਲ 'ਚ ਪਾਓ। ਇਸੇ ਤਰ੍ਹਾਂ ਸਾਰੇ ਫਾਈ ਕਰੋ। ਜਦੋਂ ਦੋਵੇਂ ਪਾਸਿਆਂ ਸੁਨਹਿਰੀ ਹੋ ਜਾਣ ਤਾਂ ਇਨ੍ਹਾਂ ਨੂੰ ਪਲੇਟ ਵਿਚ ਕੱਢ ਕੇ ਸਾਂਬਰ ਅਤੇ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।

IRCTC ਦੇ ਇਸ ਪੈਕੇਜ ਰਾਹੀਂ ਕਰੋ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ, ਜਾਣੋ ਖਰਚਾ