IRCTC ਦੇ ਇਸ ਪੈਕੇਜ ਰਾਹੀਂ ਕਰੋ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ, ਜਾਣੋ ਖਰਚਾ


By Neha diwan2024-02-12, 13:37 ISTpunjabijagran.com

ਭਾਰਤੀ ਰੇਲਵੇ

ਭਾਰਤੀ ਰੇਲਵੇ ਦੁਆਰਾ ਸਮੇਂ-ਸਮੇਂ 'ਤੇ ਕਈ ਤਰ੍ਹਾਂ ਦੇ ਟੂਰ ਪੈਕੇਜ ਲਿਆਂਦੇ ਜਾਂਦੇ ਹਨ। ਇਸ ਪੈਕੇਜ ਦੇ ਜ਼ਰੀਏ ਤੁਸੀਂ ਘੱਟ ਬਜਟ 'ਚ ਯਾਤਰਾ ਕਰ ਸਕਦੇ ਹੋ। ਇਸ ਰਾਹੀਂ ਸਫ਼ਰ ਕਰਨਾ ਬਹੁਤ ਆਸਾਨ ਹੈ।

ਮਾਤਾ ਵੈਸ਼ਨੋ ਦੇਵੀ ਟੂਰ ਪੈਕੇਜ

ਤੁਸੀਂ ਇਸ ਪੈਕੇਜ ਨੂੰ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਤੋਂ ਬੁੱਕ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਸਿਰਫ਼ ਪੈਕੇਜ ਬੁੱਕ ਕਰਨਾ ਹੋਵੇਗਾ, ਤੁਹਾਡੀ ਰਿਹਾਇਸ਼ ਤੇ ਰੇਲ ਟਿਕਟਾਂ ਦਾ ਸਾਰਾ ਪ੍ਰਬੰਧ ਭਾਰਤੀ ਰੇਲਵੇ ਵੱਲੋਂ ਕੀਤਾ ਜਾਵੇਗਾ।

ਤੁਸੀਂ ਕਦੋਂ ਸਫ਼ਰ ਕਰ ਸਕਦੇ ਹੋ?

ਇਹ ਪੈਕੇਜ 17 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਤੁਸੀਂ ਇਸ ਯਾਤਰਾ ਨੂੰ ਰੇਲਗੱਡੀ ਰਾਹੀਂ ਪੂਰਾ ਕਰੋਗੇ। ਇਹ ਪੈਕੇਜ 3 ਰਾਤਾਂ ਅਤੇ 4 ਦਿਨਾਂ ਲਈ ਹੈ।

ਯਾਤਰਾ ਕਿੱਥੋਂ ਸ਼ੁਰੂ ਹੁੰਦੀ ਹੈ?

ਪੈਕੇਜ ਦੀ ਸ਼ੁਰੂਆਤ ਦਿੱਲੀ ਤੋਂ ਹੋ ਰਹੀ ਹੈ। ਹਰ ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਤੁਸੀਂ ਰਾਤ 8:40 ਵਜੇ 3AC ਕੋਚ ਵਿੱਚ ਮਾਤਾ ਦੇ ਦਰਸ਼ਨਾਂ ਲਈ ਟ੍ਰੇਨ ਲੈ ਸਕਦੇ ਹੋ।

ਪੈਕੇਜ ਫੀਸ

ਇਕੱਲੇ ਸਫਰ ਦੇ 10395 ਰੁਪਏ, ਦੋ ਲੋਕਾਂ ਦੇ ਨਾਲ ਪ੍ਰਤੀ ਵਿਅਕਤੀ 7855 ਰੁਪਏ, ਤਿੰਨ ਲੋਕਾਂ ਨਾਲ ਪ੍ਰਤੀ ਵਿਅਕਤੀ 6795 ਰੁਪਏ। ਬੱਚਿਆਂ ਦੇ ਨਾਲ ਸਫਰ ਕਰ ਰਹੇ ਹੋ ਤਾਂ 6160 ਰੁਪਏ ਦੀ ਵੱਖਰੀ ਫੀਸ ਦੇਣੀ ਪਵੇਗੀ।

ਵੰਦੇ ਭਾਰਤ ਟ੍ਰੇਨ ਪੈਕੇਜ ਫੀਸ

ਇਸ ਪੈਕੇਜ ਦੇ ਜ਼ਰੀਏ ਤੁਸੀਂ 1 ਰਾਤ ਅਤੇ 2 ਦਿਨ ਦੀ ਯਾਤਰਾ ਕਰ ਸਕੋਗੇ। ਤੁਸੀਂ ਹਰ ਬੁੱਧਵਾਰ ਅਤੇ ਐਤਵਾਰ ਸ਼ਾਮ 6 ਵਜੇ ਦਿੱਲੀ ਤੋਂ ਟ੍ਰੇਨ ਲੈ ਸਕਦੇ ਹੋ।

ਛੋਟੇ ਬੱਚਿਆਂ ਲਈ ਇਸ ਤਰ੍ਹਾਂ ਤਿਆਰ ਕਰੋ ਇਹ ਮਿੱਠਾ ਪਰੌਂਠਾ