ਸੋਨਮ ਕਪੂਰ ਨੇ ਬੇਟੇ ਵਾਯੂ ਦਾ ਪਹਿਲਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਇਆ


By Neha diwan2023-08-22, 12:40 ISTpunjabijagran.com

ਸੋਨਮ ਕਪੂਰ

ਬਾਲੀਵੁੱਡ ਸਟਾਰ ਸੋਨਮ ਕਪੂਰ ਦਾ ਬੇਟਾ ਵਾਯੂ ਕਪੂਰ ਆਹੂਜਾ ਇੱਕ ਸਾਲ ਦਾ ਹੋ ਗਿਆ ਹੈ। ਅਦਾਕਾਰਾ ਸੋਨਮ ਕਪੂਰ ਨੇ ਆਪਣੇ ਬੇਟੇ ਦਾ ਪਹਿਲਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਇਆ।

ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ

ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਅਦਾਕਾਰਾ ਸੋਨਮ ਕਪੂਰ ਨੇ ਆਪਣੇ ਬੇਟੇ ਵਾਯੂ ਕਪੂਰ ਆਹੂਜਾ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਪਹਿਲਾ ਜਨਮ ਦਿਨ

ਜਿਸ 'ਚ ਅਭਿਨੇਤਰੀ ਆਪਣੇ ਬੇਟੇ ਵਾਯੂ 'ਤੇ ਕਾਫੀ ਪਿਆਰ ਦੀ ਵਰਖਾ ਕਰਦੀ ਨਜ਼ਰ ਆਈ। ਇੱਥੇ ਦੇਖੋ ਸੋਨਮ ਕਪੂਰ ਦੇ ਬੇਟੇ ਵਾਯੂ ਆਹੂਜਾ ਦੇ ਪਹਿਲੇ ਜਨਮਦਿਨ ਦੀਆਂ ਤਸਵੀਰਾਂ।

ਵਾਯੂ ਆਹੂਜਾ

ਫਿਲਮ ਅਦਾਕਾਰਾ ਸੋਨਮ ਕਪੂਰ ਦਾ ਪਿਆਰਾ ਵਾਯੂ ਆਹੂਜਾ 1 ਸਾਲ ਦੀ ਹੋ ਗਿਆ ਹੈ। ਅਦਾਕਾਰਾ ਨੇ ਪਿਛਲੇ ਦਿਨੀਂ ਹੀ ਆਪਣੇ ਬੇਟੇ ਦਾ ਪਹਿਲਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ।

ਘਰ ਨੂੰ ਗੁਬਾਰਿਆਂ ਨਾਲ ਸਜਾਇਆ

ਅਦਾਕਾਰਾ ਸੋਨਮ ਕਪੂਰ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ, ਜਿਸ 'ਚ ਵੇਖਿਆ ਜਾ ਸਕਦੈ ਕਿ ਆਪਣੇ ਬੇਟੇ ਦੇ ਪਹਿਲੇ ਜਨਮਦਿਨ 'ਤੇ ਅਦਾਕਾਰਾ ਨੇ ਪੂਰੇ ਘਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਸੀ

ਸਵਾਦਿਸ਼ਟ ਪਕਵਾਨ

ਅਦਾਕਾਰਾ ਸੋਨਮ ਕਪੂਰ ਨੇ ਆਪਣੇ ਬੇਟੇ ਵਾਯੂ ਦੇ ਪਹਿਲੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਘਰ ਕਈ ਸੁਆਦੀ ਪਕਵਾਨ ਬਣਾਏ ਗਏ ਸਨ।

ਪੂਜਾ ਕਰਦੇ ਨਜ਼ਰ ਆਏ

ਫਿਲਮ ਸਟਾਰ ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਆਪਣੇ ਬੇਟੇ ਵਾਯੂ ਕਪੂਰ ਆਹੂਜਾ ਦੇ ਜਨਮਦਿਨ 'ਤੇ ਘਰ 'ਚ ਪੂਜਾ ਦਾ ਆਯੋਜਨ ਕੀਤਾ। ਜਿਸ ਦੀਆਂ ਤਸਵੀਰਾਂ ਤੁਸੀਂ ਇੱਥੇ ਦੇਖ ਸਕਦੇ ਹੋ।

ਕਈ ਤਰ੍ਹਾਂ ਦੇ ਪੋਜ਼

ਇੰਨਾ ਹੀ ਨਹੀਂ ਉਨ੍ਹਾਂ ਦੇ ਲਾਡਲੇ ਪੋਤੇ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਨਾਨਾ-ਨਾਨੀ ਅਤੇ ਦਾਦਾ ਦਾਦੀ ਨੇ ਵੀ ਸ਼ਿਰਕਤ ਕੀਤੀ। ਜਿਸ ਦੀ ਤਸਵੀਰ ਤੁਸੀਂ ਇੱਥੇ ਦੇਖ ਸਕਦੇ ਹੋ।

ਪੂਰਾ ਪਰਿਵਾਰ ਨਜ਼ਰ ਆਇਆ

ਵਾਯੂ ਕਪੂਰ ਆਹੂਜਾ ਦੇ ਜਨਮਦਿਨ 'ਤੇ ਪੂਰਾ ਪਰਿਵਾਰ ਇਕ ਫਰੇਮ 'ਚ ਨਜ਼ਰ ਆਇਆ। ਜਿਸ 'ਚ ਅਨਿਲ ਕਪੂਰ ਆਪਣੀ ਪਤਨੀ ਸੁਨੀਤਾ ਤੇ ਬੇਟੀ ਸੋਨਮ ਨਾਲ ਪੋਜ਼ ਦਿੰਦੇ ਨਜ਼ਰ ਆਏ।

ਤਸਵੀਰਾਂ ਵਾਇਰਲ ਹੋ ਰਹੀਆਂ ਹਨ

ਅਦਾਕਾਰਾ ਸੋਨਮ ਕਪੂਰ ਦੇ ਬੇਟੇ ਵਾਯੂ ਕਪੂਰ ਆਹੂਜਾ ਦੇ ਪਹਿਲੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਗਈਆਂ।

ALL PHOTO CREDIT : INSTAGRAM

ਰਿਐਲਿਟੀ ਸ਼ੋਅ ਹੋਸਟ ਕਰਨ ਲਈ ਇਹ 9 ਸਿਤਾਰੇ ਲੈਂਦੇ ਹਨ ਮੋਟੀ ਫੀਸ