ਰਿਐਲਿਟੀ ਸ਼ੋਅ ਹੋਸਟ ਕਰਨ ਲਈ ਇਹ 9 ਸਿਤਾਰੇ ਲੈਂਦੇ ਹਨ ਮੋਟੀ ਫੀਸ
By Neha diwan
2023-08-21, 15:09 IST
punjabijagran.com
ਰਿਐਲਿਟੀ ਸ਼ੋਅ ਹੋਸਟ ਫੀਸ
ਰਿਐਲਿਟੀ ਸ਼ੋਅ ਟੀਵੀ ਦੀ ਦੁਨੀਆ ਵਿੱਚ ਸੀਰੀਅਲਾਂ ਵਿੱਚ ਆਪਣਾ ਮਹੱਤਵਪੂਰਨ ਸਥਾਨ ਰੱਖਦੇ ਹਨ। ਬਿੱਗ ਬੌਸ ਓਟੀਟੀ 2 ਨੂੰ ਲੈ ਕੇ ਕਾਫੀ ਚਰਚਾ ਸੀ ਤੇ ਹੁਣ ਬਿੱਗ ਬੌਸ ਸੀਜ਼ਨ 17 ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।
ਅਮਿਤਾਭ ਬੱਚਨ
ਕੌਣ ਬਣੇਗਾ ਕਰੋੜਪਤੀ ਦਾ 15ਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ, ਜਿਸ ਨੂੰ ਅਮਿਤਾਭ ਬੱਚਨ ਹੋਸਟ ਕਰ ਰਹੇ ਹਨ। ਖਬਰਾਂ ਮੁਤਾਬਕ ਅਮਿਤਾਭ ਇਸ ਸ਼ੋਅ ਦੇ ਇਕ ਐਪੀਸੋਡ ਲਈ ਲਗਭਗ 7.5 ਕਰੋੜ ਰੁਪਏ ਚਾਰਜ ਕਰਦੇ ਹਨ।
ਸਲਮਾਨ ਖਾਨ
ਸਲਮਾਨ ਖਾਨ ਬਿੱਗ ਬੌਸ ਲਈ ਕਰੋੜਾਂ ਰੁਪਏ ਲੈਂਦੇ ਹਨ। 'ਟੈਲੀਚੱਕਰ' ਦੀਆਂ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਸਲਮਾਨ ਖਾਨ ਨੇ 'ਬਿੱਗ ਬੌਸ ਓਟੀਟੀ 2' ਨੂੰ ਹੋਸਟ ਕਰਨ ਲਈ ਹਰ ਹਫ਼ਤੇ 25 ਕਰੋੜ ਰੁਪਏ ਚਾਰਜ ਕੀਤੇ ਹਨ।
ਰੋਹਿਤ ਸ਼ੈਟੀ
ਰੋਹਿਤ ਸ਼ੈੱਟੀ ਖਤਰਨਾਕ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਨੂੰ ਹੋਸਟ ਕਰਦੇ ਹਨ। ਇਸ ਸ਼ੋਅ ਦਾ 13ਵਾਂ ਸੀਜ਼ਨ ਚੱਲ ਰਿਹਾ ਹੈ। ਰੋਹਿਤ ਇੱਕ ਐਪੀਸੋਡ ਲਈ 50 ਲੱਖ ਰੁਪਏ ਚਾਰਜ ਕਰਦੇ ਹਨ।
ਕੰਗਨਾ ਰਣੌਤ
ਏਕਤਾ ਕਪੂਰ ਦੇ ਰਿਐਲਿਟੀ ਸ਼ੋਅ 'ਲਾਕ ਅੱਪ' ਨੂੰ ਕੰਗਨਾ ਰਣੌਤ ਨੇ ਹੋਸਟ ਕੀਤਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਗਨਾ ਨੇ ਇਸ ਸ਼ੋਅ ਦੇ ਇੱਕ ਐਪੀਸੋਡ ਲਈ 1 ਕਰੋੜ ਰੁਪਏ ਚਾਰਜ ਕੀਤੇ ਹਨ।
ਭਾਰਤੀ ਸਿੰਘ
ਭਾਰਤੀ ਸਿੰਘ ਨੇ ਕਈ ਰਿਐਲਿਟੀ ਸ਼ੋਅਜ਼ ਦੀ ਮੇਜ਼ਬਾਨੀ ਕੀਤੀ ਹੈ, ਜਿਸ ਵਿੱਚ ਉਹ ਕਾਮੇਡੀ ਦੀ ਛੋਹ ਦਿੰਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਹਰ ਐਪੀਸੋਡ ਲਈ 5 ਤੋਂ 6 ਲੱਖ ਰੁਪਏ ਚਾਰਜ ਕਰਦੀ ਹੈ।
ਕਰਨ ਜੌਹਰ
ਕਰਨ ਜੌਹਰ ਸਾਲਾਂ ਤੋਂ ਚੈਟ ਸ਼ੋਅ 'ਕੌਫੀ ਵਿਦ ਕਰਨ' 'ਚ ਨਜ਼ਰ ਆ ਰਹੇ ਹਨ। ਉਹ ਬਿੱਗ ਬੌਸ ਨੂੰ ਵੀ ਹੋਸਟ ਕਰ ਚੁੱਕੇ ਹਨ। ਉਹ ਕਰਨ ਕੌਫੀ ਵਿਦ ਕਰਨ ਲਈ 1 ਤੋਂ 2 ਕਰੋੜ ਰੁਪਏ ਲੈਂਦੇ ਹਨ।
ਰਾਘਵ ਜੁਆਲ
ਰਾਘਵ ਜੁਆਲ 'ਡਾਂਸ ਪਲੱਸ' ਸ਼ੋਅ ਨੂੰ ਹੋਸਟ ਕਰਦੇ ਹਨ। ਉਹ ਇਸ ਸ਼ੋਅ ਲਈ 2 ਤੋਂ 3 ਲੱਖ ਰੁਪਏ ਪ੍ਰਤੀ ਐਪੀਸੋਡ ਲੈਂਦੇ ਹਨ।
ਆਦਿਤਿਆ ਨਰਾਇਣ
ਆਦਿਤਿਆ ਨਰਾਇਣ ਨੇ 'ਇੰਡੀਅਨ ਆਈਡਲ', 'ਸਾ ਰੇ ਗਾ ਮਾ ਪਾ', 'ਐਕਸ ਫੈਕਟਰ ਇੰਡੀਆ', 'ਐਂਟਰਟੇਨਮੈਂਟ ਕੀ ਰਾਤ' ਅਤੇ 'ਰਾਈਜ਼ਿੰਗ ਸਟਾਰ 3' ਸਮੇਤ ਕਈ ਸ਼ੋਅ ਹੋਸਟ ਕੀਤੇ ਹਨ। 1 ਐਪੀਸੋਡ ਲਈ 3 ਤੋਂ 4 ਲੱਖ ਰੁਪਏ ਫੀਸ ਲੈਂਦੇ ਹਨ।
ਜੈ ਭਾਨੁਸ਼ਾਲੀ
ਟੀਵੀ ਐਕਟਰ ਜੈ ਭਾਨੁਸ਼ਾਲੀ ਨੇ ਕਈ ਡਾਂਸ ਤੇ ਸਿੰਗਿੰਗ ਰਿਐਲਿਟੀ ਸ਼ੋਅ ਵੀ ਹੋਸਟ ਕੀਤੇ ਹਨ। ਜੈ 4 ਤੋਂ 5 ਲੱਖ ਰੁਪਏ ਪ੍ਰਤੀ ਐਪੀਸੋਡ ਲੈਂਦੇ ਹਨ।
ਨੋਰਾ ਫਤੇਹੀ ਦੀ ਜ਼ਿੰਦਗੀ ਨਾਲ ਜੁੜੀਆਂ ਇਹ ਖਾਸ ਗੱਲਾਂ ਕੀ ਤੁਸੀਂ ਜਾਣਦੇ ਹੋ
Read More