ਸੋਨਮਪ੍ਰੀਤ ਕੌਰ ਬਾਜਵਾ ਪੰਜਾਬੀ ਫਿਲਮਾਂ ਦੀ ਅਦਾਕਾਰ ਹੈ। ਇਸ ਦੇ ਨਾਲ ਹੀ ਉਸ ਨੇ ਕੁਝ ਹਿੰਦੀ ਫਿਲਮਾਂ ਵੀ ਕੀਤੀਆਂ ਹਨ। ਬਲੈਕ ਆਊਟਫਿੱਟ ਸੋਨਮ ਬੇਹੱਦ ਖੂਬਸੂਰਤ ਹੈ। ਉਸ ’ਤੇ ਹਰ ਰੰਗ ਜਚਦਾ ਹੈ ਪਰ ਬਲੈਕ ਆਊਟਫਿਟ ’ਚ ਤਾਂ ਉਹ ਕਹਿਰ ਢਹਾਉਂਦੀ ਹੈ।
ਸੋਨਮ ਬੋਲਡ ਪੋਜ਼ ਦੇਣ ਕਾਰਨ ਕਾਫੀ ਚਰਚਾ ’ਚ ਰਹੀ। ਉਹ ਬਲੈਕ ਡ੍ਰੈਸ ’ਚ ਬੇਹੱਦ ਦਿਲਕਸ਼ ਲਗਦੀ ਹੈ।
ਸੋਨਮ ਏਅਰ ਹੋਸਟੈਸ ਤੇ ਮਾਡਲ ਬਣੀ ਪਰ ਐਕਟਿੰਗ ’ਚ 2013 ’ਚ ਬੈਸਟ ਆਫ ਲਕ ਪੰਜਾਬੀ ਫਿਲਮ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਫਿਰ ਪੰਜਾਬ 1984 ’ਚ ਲੀਡ ਰੋਲ ਕੀਤਾ।
ਸੋਨਮ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ’ਚ ਹੋਇਆ। ਦਿੱਲੀ ਯੂਨੀਵਰਸਿਟੀ ’ਚ ਪਡ਼੍ਹਾਈ ਕੀਤੀ।
ਖੂਬਸੂਰਤ 5’-7’’ ਦੀ ਸੋਨਮ ਬਾਜਵਾ ਨੇ ਸੁੰਦਰਤਾ ਦੇ ਮੁਕਾਬਲਾ ਫੈਮਿਨਾ ਮਿਸ ਇੰਡੀਆ ’ਚ 2012 ’ਚ ਭਾਗ ਲਿਆ।
ਸੋਨਮ ਬਾਜਵਾ 2019 ’ਚ ਬਣੀ ਕੈਰੀ ਆਨ ਜੱਟਾ 2 ਤੇ ਅਡ਼ਬ ਮੁਟਿਆਰ 2020 ’ਚ ਬਣੀਆਂ ਫਿਲਮਾਂ ਲਈ ਪੀਟੀਸੀ ਪੰਜਾਬੀ ਫਿਲਮ ਐਵਾਰਡਜ਼ ਵੱਲੋਂ ਬੈਸਟ ਐਕਟ੍ਰੈਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ।