KL Rahul Athiya Shetty ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ


By Neha Diwan24, Jan 2023 11:05 AMpunjabijagran.com

KL Rahul Athiya Shetty

ਭਾਰਤੀ ਕ੍ਰਿਕਟਰ ਕੇਐਲ ਰਾਹੁਲ ਅਤੇ ਉਨ੍ਹਾਂ ਦੀ ਪ੍ਰੇਮਿਕਾ ਆਥੀਆ ਸ਼ੈੱਟੀ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਨੇ ਅੱਜ ਸੁਨੀਲ ਸ਼ੈਟੀ ਦੇ ਖੰਡਾਲਾ ਸਥਿਤ ਫਾਰਮ ਹਾਊਸ 'ਤੇ ਵਿਆਹ ਕੀਤਾ।

ਇੰਸਟਾਗ੍ਰਾਮ ਹੈਂਡਲ

ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੋਵਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

KL ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੀ ਵਨਡੇ ਸੀਰੀਜ਼ ਤੋਂ ਲਿਆ ਬ੍ਰੇਕ

ਉਨ੍ਹਾਂ ਨੇ ਚੋਣਕਾਰਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਉਹ 23 ਦਸੰਬਰ ਨੂੰ ਆਥੀਆ ਸ਼ੈੱਟੀ ਨਾਲ ਵਿਆਹ ਕਰਨ ਜਾ ਰਹੇ ਹਨ। ਜਿਸ ਕਾਰਨ ਉਸ ਨੂੰ ਵਨਡੇ ਸੀਰੀਜ਼ ਤੋਂ ਬ੍ਰੇਕ ਦੀ ਲੋੜ ਹੈ

ਚੰਗੇ ਦੋਸਤ

ਕੇਐਲ ਅਤੇ ਆਥੀਆ ਸ਼ੈੱਟੀ ਬਚਪਨ ਦੇ ਦੋਸਤ ਹਨ। ਲੰਬੇ ਸਮੇਂ ਤਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਦੇ ਬੰਧਨ ਵਿੱਚ ਬੱਝਣ ਦਾ ਫੈਸਲਾ ਕੀਤਾ।

ਸੁਨੀਲ ਸ਼ੈੱਟੀ ਨੇ ਵਿਆਹ ਹੋਣ 'ਤੇ ਦਿੱਤਾ ਸੀ ਜਵਾਬ

ਕਿ ਇਹ ਸਭ ਕੇਐੱਲ ਰਾਹੁਲ ਦੀਆਂ ਤਰੀਕਾਂ 'ਤੇ ਨਿਰਭਰ ਕਰਦਾ ਹੈ। ਉਹ ਭਾਰਤ ਲਈ ਖੇਡ ਰਿਹਾ ਹੈ। ਜਦੋਂ ਉਹ ਕ੍ਰਿਕਟ ਦੇ ਆਪਣੇ ਰੁਝੇਵਿਆਂ ਤੋਂ ਸਮਾਂ ਕੱਢੇਗਾ, ਤਦ ਹੀ ਦੋਵਾਂ ਬੱਚਿਆਂ ਦੇ ਵਿਆਹ ਦੀ ਤਰੀਕ ਕੱਢੀ ਜਾਵੇਗੀ।

ਤਾਰਿਆਂ ਨਾਲ ਭਰੀ ਸ਼ਾਮ ਦੇ ਵਿਚਕਾਰ ਹੋਇਆ ਵਿਆਹ

ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਵਿਆਹ 'ਚ ਕ੍ਰਿਕਟ ਅਤੇ ਫਿਲਮ ਜਗਤ ਦੇ ਕਈ ਸਿਤਾਰੇ ਪਹੁੰਚੇ।

3 ਸਾਲ ਤੋਣ ਕਰ ਰਹੇ ਹਨ ਡੇਟਿੰਗ

ਆਥੀਆ ਸ਼ੈੱਟੀ ਤੇ ਕੇਐਲ ਰਾਹੁਲ ਨੇ ਲਗਭਗ ਤਿੰਨ ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ।

ਪਿਆਰ ਦਾ ਖੁਲਾਸਾ

2019 'ਚ ਜਦੋਂ ਤੋਂ ਇਨ੍ਹਾਂ ਦੋਵਾਂ ਦੀ ਪਹਿਲੀ ਇੰਸਟਾ ਪੋਸਟ ਸਾਹਮਣੇ ਆਈ ਹੈ, ਉਦੋਂ ਤੋਂ ਹੀ ਪ੍ਰਸ਼ੰਸਕਾਂ 'ਚ ਚਰਚਾ ਸੀ ਕਿ ਦੋਵਾਂ ਵਿਚਾਲੇ ਕੁਝ ਰਚ ਰਿਹਾ ਹੈ। ਹਾਲਾਂਕਿ ਦੋਵਾਂ ਨੇ ਲੰਬੇ ਸਮੇਂ ਤੱਕ ਆਪਣੇ ਰਿਸ਼ਤੇ ਬਾਰੇ ਗੱਲ ਨਹੀਂ ਕੀਤੀ।

ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਇੰਡੀਅਨ ਲੁੱਕ ਤੋਂ ਨਹੀਂ ਹਟਣਗੀਆਂ ਤੁਹਾਡੀਆਂ ਨਜ਼ਰਾਂ