ਸੋਨਾਕਸ਼ੀ ਸਿਨਹਾ ਤੇ ਜ਼ਹੀਰ ਨੇ ਮਨਾਈ One-Month Wedding Anniversary
By Neha diwan
2024-07-24, 16:18 IST
punjabijagran.com
ਸੋਨਾਕਸ਼ੀ ਸਿਨਹਾ
ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਹੈ। ਦੋਹਾਂ ਦਾ 23 ਜੂਨ ਨੂੰ ਵਿਆਹ ਹੋਇਆ ਸੀ, ਜਿਸ 'ਚ ਸਿਰਫ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ।
ਵਿਆਹ ਨੂੰ ਹੋਇਆ 1 ਮਹੀਨਾ
ਸੋਸ਼ਲ ਮੀਡੀਆ 'ਤੇ ਅੱਜ ਵੀ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਤੇ ਕੱਲ੍ਹ ਯਾਨੀ 23 ਜੁਲਾਈ ਨੂੰ ਉਨ੍ਹਾਂ ਦੇ ਵਿਆਹ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਸੀ।
One-Month Wedding Anniversary
ਸੋਨਾਕਸ਼ੀ ਨੇ ਆਪਣੇ ਵਿਆਹ ਦੀ One-Month Wedding Anniversary 'ਤੇ ਇਕ ਤੋਂ ਬਾਅਦ ਇਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਹ ਤੇ ਜ਼ਹੀਰ ਇਕ-ਦੂਜੇ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ।
ਹਨੀਮੂਨ ਦੀਆਂ ਤਸਵੀਰਾਂ
ਇਹ ਤਸਵੀਰਾਂ ਉਨ੍ਹਾਂ ਦੀਆਂ ਰੋਮਾਂਟਿਕ ਛੁੱਟੀਆਂ ਦੀਆਂ ਹਨ,ਇਹ ਜੋੜਾ ਹਾਲ ਹੀ ਵਿੱਚ ਫਿਲੀਪੀਨਜ਼ ਵਿੱਚ ਆਪਣਾ ਹਨੀਮੂਨ ਮਨਾ ਕੇ ਵਾਪਸ ਆਇਆ ਹੈ ਤੇ ਇਹ ਤਸਵੀਰਾਂ ਇਸ ਹਨੀਮੂਨ ਦੀਆਂ ਹਨ।
ਕੁਆਲਿਟੀ ਟਾਈਮ
ਇਨ੍ਹਾਂ ਤਸਵੀਰਾਂ 'ਚ ਜੋੜਾ ਇਕ-ਦੂਜੇ ਦੀਆਂ ਬਾਹਾਂ 'ਚ ਗੁਆਚਿਆ ਨਜ਼ਰ ਆ ਰਿਹਾ ਹੈ। ਦੋਵੇਂ ਇਕੱਠੇ ਕੁਆਲਿਟੀ ਟਾਈਮ ਬਤੀਤ ਕਰਦੇ ਨਜ਼ਰ ਆ ਰਹੇ ਹਨ।
ਪੂਲ ਵਿੱਚ ਰੋਮਾਂਟਿਕ ਫੋਟੋਂ
ਪੂਲ ਵਿੱਚ ਰੋਮਾਂਟਿਕ ਹੁੰਦੇ ਦੇਖਿਆ ਜਾ ਸਕਦੈ ਜਿਸ ਵਿੱਚ ਜ਼ਹੀਰ ਸੋਨਾ ਨੂੰ ਗਲੇ ਲਗਾਉਂਦੇ ਹੋਏ ਕੈਮਰੇ ਲਈ ਪੋਜ਼ ਦੇ ਰਹੇ ਹਨ। ਇਸ ਤੋਂ ਇਲਾਵਾ ਸੋਨਾਕਸ਼ੀ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਡਿਨਰ ਡੇਟ
ਦੇਰ ਰਾਤ ਦੋਵੇਂ ਡਿਨਰ ਡੇਟ 'ਤੇ ਗਏ ਸਨ, ਜਿੱਥੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕੁਝ ਦੋਸਤ ਮੌਜੂਦ ਸਨ। ਇਸ ਦੌਰਾਨ ਦੋਵੇਂ ਬਲੈਕ ਕਲਰ ਦੇ ਆਊਟਫਿਟਸ 'ਚ ਟਵਿਨਿੰਗ ਕਰਦੇ ਨਜ਼ਰ ਆਏ।
ALL PHOTO CREDIT : INSTAGRAM
7 ਹਜ਼ਾਰ ਦੀ ਕਮਾਉਣ ਵਾਲੀ ਭੂਮੀ ਪੇਡਨੇਕਰ ਹੁਣ ਹੈ ਕਰੋੜਾਂ ਦੀ ਮਾਲਕਣ
Read More