7 ਹਜ਼ਾਰ ਦੀ ਕਮਾਉਣ ਵਾਲੀ ਭੂਮੀ ਪੇਡਨੇਕਰ ਹੁਣ ਹੈ ਕਰੋੜਾਂ ਦੀ ਮਾਲਕਣ
By Neha diwan
2024-07-22, 15:25 IST
punjabijagran.com
ਭੂਮੀ ਪੇਡਨੇਕਰ
ਭੂਮੀ ਪੇਡਨੇਕਰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਅਦਾਕਾਰਾ ਨੇ ਆਪਣੀ ਪਹਿਲੀ ਫਿਲਮ ਲਈ 32 ਕਿਲੋ ਵਜ਼ਨ ਵਧਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਦੀ ਅਦਾਕਾਰੀ ਬਹੁਤ ਦਮਦਾਰ ਹੈ।
ਭੂਮੀ ਪੇਡਨੇਕਰ ਦਾ ਫਿਲਮੀ ਕਰੀਅਰ
ਬੀ-ਟਾਊਨ ਦੀ ਗਲੈਮਰਸ ਗਰਲ ਭੂਮੀ ਪੇਡਨੇਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2015 'ਚ ਆਈ ਫਿਲਮ 'ਦਮ ਲਗਾ ਕੇ ਹਈਸ਼ਾ' ਨਾਲ ਕੀਤੀ ਸੀ। ਉਸ ਨੂੰ ਬੈਸਟ ਡੈਬਿਊਟੈਂਟ ਦਾ ਐਵਾਰਡ ਦਿੱਤਾ ਗਿਆ।
ਕਦੇ ਕਮਾਉਂਦੀ ਸੀ 7 ਹਜ਼ਾਰ
ਇੰਟਰਵਿਊ ਵਿੱਚ ਕਿਹਾ ਕਿ 2015 ਤੋਂ ਪਹਿਲਾਂ ਮਸ਼ਹੂਰ ਡਾਇਰੈਕਟਰ ਸ਼ਾਨੂ ਸ਼ਰਮਾ ਨੂੰ ਯਸ਼ਰਾਜ ਫਿਲਮਜ਼ ਵਿੱਚ ਅਸਿਸਟ ਕੀਤਾ ਸੀ। ਇਸ ਦੌਰਾਨ ਉਸ ਨੂੰ 7 ਹਜ਼ਾਰ ਰੁਪਏ ਦਿੱਤੇ ਗਏ।
ਭੂਮੀ ਪੇਡਨੇਕਰ ਦੀ ਜਾਇਦਾਦ
ਭੂਮੀ ਪੇਡਨੇਕਰ ਹੁਣ ਫਿਲਮਾਂ 'ਚ ਕੰਮ ਕਰਨ ਲਈ 2 ਤੋਂ 3 ਕਰੋੜ ਰੁਪਏ ਚਾਰਜ ਕਰਦੀ ਹੈ। ਅਜਿਹੇ 'ਚ ਅਦਾਕਾਰਾ ਹੁਣ 15 ਕਰੋੜ ਰੁਪਏ ਦੀ ਮਾਲਕ ਬਣ ਗਈ ਹੈ।
ਸ਼ਾਨਦਾਰ ਘਰ
ਭੂਮੀ ਦਾ ਮੁੰਬਈ ਦੇ ਇੱਕ ਪੌਸ਼ ਇਲਾਕੇ ਵਿੱਚ ਇੱਕ ਆਲੀਸ਼ਾਨ ਘਰ ਵੀ ਹੈ, ਜਿੱਥੇ ਉਹ ਆਪਣੀ ਮਾਂ ਅਤੇ ਭੈਣ ਨਾਲ ਰਹਿੰਦੀ ਹੈ।
ALL PHOTO CREDIT : INSTAGRAM
ਬੁਰੀ ਖਬਰ : ਜੈਸਮੀਨ ਭਸੀਨ ਦੀ ਅੱਖਾਂ ਰੋਸ਼ਨੀ ਹੋਈ ਗਾਇਬ
Read More