ਸਾਲ ਦਾ ਦੂਜਾ ਤੇ ਆਖਰੀ ਸੂਰਜ ਗ੍ਰਹਿਣ ਦੀਵਾਲੀ ਦੇ ਅਗਲੇ ਦਿਨ ਯਾਨੀ ਅੱਜ 25 ਅਕਤੂਬਰ ਨੂੰ ਲੱਗਣ ਜਾ ਰਿਹੈ। ਭਾਰਤ ਦੇ ਕਈ ਇਲਾਕਿਆਂ 'ਚ ਸੂਰਜ ਗ੍ਰਹਿਣ ਵੀ ਦਿਖਾਈ ਦੇਵੇਗਾ।
ਭਾਰਤ ਵਿੱਚ ਸੂਰਜ ਗ੍ਰਹਿਣ ਸ਼ਾਮ ਨੂੰ ਸ਼ੁਰੂ ਹੋਵੇਗਾ, ਜਿਸ ਨੂੰ ਕਈ ਥਾਵਾਂ ਤੋਂ ਦੇਖਿਆ ਜਾ ਸਕਦਾ ਹੈ, ਪਰ ਇਸ ਦਾ ਅੰਤ ਨਹੀਂ ਦਿਖਾਈ ਦੇਵੇਗਾ, ਕਿਉਂਕਿ ਇਹ ਸੂਰਜ ਡੁੱਬਣ ਤੋਂ ਬਾਅਦ ਹੋਵੇਗਾ।
ਮੰਨਿਆ ਜਾਂਦਾ ਹੈ ਕਿ ਇਹ ਖਾਸ ਕਰਕੇ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਤਾਂ ਆਓ ਜਾਣਦੇ ਹਾਂ ਸੂਰਜ ਗ੍ਰਹਿਣ ਦਾ ਤੁਹਾਡੀ ਸਿਹਤ 'ਤੇ ਕੀ ਅਸਰ ਪੈਂਦਾ ਹੈ
ਮੰਨਿਆ ਜਾਂਦਾ ਹੈ ਕਿ ਸੂਰਜ ਗ੍ਰਹਿਣ ਅੱਖਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੈ। ਖ਼ਾਸਕਰ ਜੇ ਤੁਸੀਂ ਇਸ ਨੂੰ ਨੰਗੀ ਅੱਖ ਨਾਲ ਸਿੱਧਾ ਵੇਖਦੇ ਹੋ, ਇਸ ਸਮੇਂ ਦੌਰਾਨ ਵਿਸ਼ੇਸ਼ ਐਨਕਾਂ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ।
ਸੂਰਜ ਗ੍ਰਹਿਣ ਦੌਰਾਨ, ਤੁਸੀਂ ਦਿਨ ਭਰ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰ ਸਕਦੇ ਹੋ। ਇਹ ਮੰਨਿਆ ਜਾਂਦਾ ਹੈ ਕਿ ਗ੍ਰਹਿਣ ਦਾ ਲੋਕਾਂ ਦੇ ਊਰਜਾ ਪੱਧਰ 'ਤੇ ਅਸਰ ਪੈਂਦਾ ਹੈ।
ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਗ੍ਰਹਿਣ ਦੌਰਾਨ ਕੁਝ ਵੀ ਨਹੀਂ ਖਾਣਾ ਜਾਂ ਪੀਣਾ ਚਾਹੀਦਾ ਹੈ, ਕਿਉਂਕਿ ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ
ਸੂਰਜ ਗ੍ਰਹਿਣ ਦੌਰਾਨ ਮੂਡ ਵਿੱਚ ਬਦਲਾਅ ਤੇ ਚਿੜਚਿੜਾਪਨ ਬਹੁਤ ਜ਼ਿਆਦਾ ਦੇਖਿਆ ਜਾਂਦਾ ਹੈ।
ਇਹ ਪੁਰਾਣੀ ਧਾਰਨਾ ਹੈ ਕਿ ਸੂਰਜ ਗ੍ਰਹਿਣ ਦਾ ਪ੍ਰਭਾਵ ਸਿੱਧਾ ਗਰਭਵਤੀ ਔਰਤਾਂ 'ਤੇ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਸੂਰਜ ਗ੍ਰਹਿਣ ਸਾਡੀ ਸਿਹਤ ਨੂੰ ਕਿਸੇ ਵੀ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ, ਸਾਵਧਾਨ ਰਹਿਣ ਵਿੱਚ ਕੀ ਨੁਕਸਾਨ ਹੈ।