ਇਸ ਵਾਰ ਅਯੁੱਧਿਆ 'ਚ ਬੜੀ ਧੂਮਧਾਮ ਨਾਲ ਦੀਵਾਲੀ ਮਨਾਈ ਗਈ।
ਇਸ ਦੀਵਾਲੀ ਮੌਕੇ ਲੱਖਾਂ ਲੋਕਾਂ ਨੇ 15 ਲੱਖ ਤੋਂ ਵੀ ਵੱਧ ਦੀਵੇ ਜਗਾਏ।
ਇਸ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਇਸ ਸਮਾਗਮ 'ਚ ਨਿੱਜੀ ਤੌਰ 'ਤੇ ਭਾਗ ਲਿਆ।
5 ਅਗਸਤ, 2020 'ਚ ਭੂਮੀ ਪੂਜਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਅਯੁੱਧਿਆ ਦੌਰਾ ਹੈ।
2017 'ਚ ਜਦੋਂ ਯੋਗੀ ਅਦਿੱਤਿਅਨਾਥ ਨੇ ਯੂਪੀ ਦੀ ਸੱਤਾ ਸੰਭਾਲੀ, ਤਾਂ ਇਸ ਤਿਉਹਾਰ ਦੇ ਸ਼ਾਨਦਾਰ ਸਮਾਗਮ ਦਾ ਸੰਕਲਪ ਲਿਆ ਸੀ।