ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਜ਼ਿਆਦਾ ਹੁੰਦੈ ਸਟ੍ਰੋਕ ਦਾ ਖ਼ਤਰਾ
By Neha diwan
2024-04-01, 16:50 IST
punjabijagran.com
ਸਿਗਰਟਨੋਸ਼ੀ
ਕੋਈ ਵੀ ਇਸ ਗੱਲ ਤੋਂ ਅਣਜਾਣ ਨਹੀਂ ਹੈ ਕਿ ਸਿਗਰਟਨੋਸ਼ੀ ਕਿੰਨੀ ਹਾਨੀਕਾਰਕ ਹੈ। ਇਸ ਦੇ ਬਾਵਜੂਦ ਕਈ ਨੌਜਵਾਨ ਸਿਗਰਟ ਪੀਣ ਦਾ ਸ਼ੌਕ ਰੱਖਦੇ ਹਨ।
ਸਟ੍ਰੋਕ ਦਾ ਖ਼ਤਰਾ
ਈ-ਕਲੀਨਿਕਲ ਮੈਡੀਸਨ ਵਿੱਚ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਜੋ ਲੋਕ ਸਿਗਰਟ ਪੀਂਦੇ ਹਨ ਉਨ੍ਹਾਂ ਵਿੱਚ ਸਟ੍ਰੋਕ ਦਾ ਜੋਖਮ ਵੱਧ ਹੁੰਦਾ ਹੈ।
ਅਧਿਐਨ ਦੇ ਖੋਜਕਰਤਾਵਾਂ ਦੇ ਅਨੁਸਾਰ
ਜੋ ਲੋਕ ਘੱਟ ਸਿਗਰੇਟ ਪੀਂਦੇ ਹਨ, ਉਨ੍ਹਾਂ ਨੂੰ ਸਟ੍ਰੋਕ ਦਾ ਖ਼ਤਰਾ ਓਨਾ ਹੀ ਹੁੰਦਾ ਹੈ ਜਿੰਨਾ ਜ਼ਿਆਦਾ ਸਿਗਰੇਟ ਪੀਣ ਵਾਲੇ ਲੋਕਾਂ ਨੂੰ ਹੁੰਦਾ ਹੈ।
ਖੋਜਕਰਤਾਵਾਂ ਦੇ ਅਨੁਸਾਰ
ਜੇਕਰ 50 ਸਾਲ ਤੋਂ ਘੱਟ ਉਮਰ ਦੇ ਲੋਕ ਦਿਨ ਵਿੱਚ 20 ਤੋਂ ਵੱਧ ਸਿਗਰੇਟ ਪੀਂਦੇ ਹਨ, ਤਾਂ ਸਟ੍ਰੋਕ ਦਾ ਖ਼ਤਰਾ ਦੋ ਗੁਣਾ ਵੱਧ ਜਾਂਦਾ ਹੈ।
ਨਾੜੀਆਂ ਨੂੰ ਨੁਕਸਾਨ ਹੋ ਸਕਦਾ ਹੈ
ਵਰਲਡ ਸਟ੍ਰੋਕ ਆਰਗੇਨਾਈਜੇਸ਼ਨ ਦੇ ਅੰਕੜਿਆਂ ਦੇ ਅਨੁਸਾਰ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਦੀਆਂ ਖੂਨ ਦੀਆਂ ਨਾੜੀਆਂ ਅਕਸਰ ਸੋਜ ਦੇ ਨਾਲ ਖਰਾਬ ਹੋ ਜਾਂਦੀਆਂ ਹਨ, ਧਮਨੀਆਂ ਵਿੱਚ ਪਲੇਕ ਬਣਨਾ ਸ਼ੁਰੂ ਹੋ ਜਾਂਦਾ ਹੈ।
ਸਿਗਰਟਨੋਸ਼ੀ ਕਾਰਨ ਹੋਣ ਵਾਲੇ ਹੋਰ ਨੁਕਸਾਨ
ਖੂਨ ਵਿੱਚ ਆਕਸੀਜਨ ਘੱਟ ਜਾਂਦੀ, ਖੂਨ ਗਾੜ੍ਹਾ ਹੋ ਜਾਂਦੈ, ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰੋਲ ਵੀ ਵਧ ਜਾਂਦੈ, ਫੇਫੜਿਆਂ ਨਾਲ ਜੁੜੀਆਂ ਸਮੱਸਿਆਵਾਂ ਤੇ ਸ਼ੂਗਰ ਦਾ ਖਤਰਾ। ਗਲੇ ਨਾਲ ਸਬੰਧਤ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਸੂਰਜਮੁਖੀ ਜਾਂ ਕੱਦੂ ਦੇ ਬੀਜ, ਜਾਣੋ ਕਿਹੜਾ ਹਨ ਜ਼ਿਆਦਾ ਫਾਇਦੇਮੰਦ
Read More