ਚੰਗੀ ਨੀਂਦ ਦਾ ਸਾਡੀ ਸਿਹਤ ਨਾਲ ਸਿੱਧਾ ਸਬੰਧ ਹੈ। ਮੋਟਾਪਾ, ਤਣਾਅ, ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਦੂਰ ਰਹਿਣ ਲਈ ਮਾਹਿਰ 7 ਤੋਂ 8 ਘੰਟੇ ਦੀ ਨੀਂਦ ਲੈਣ ਦੀ ਸਲਾਹ ਦਿੰਦੇ ਹਨ।
ਇਸ ਸਬੰਧੀ ਕਈ ਖੋਜਾਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਵਿੱਚੋਂ ਇੱਕ ਖੋਜ ਦੇ ਅਨੁਸਾਰ, ਦੁਪਹਿਰ ਵਿੱਚ ਲੰਮੀ ਝਪਕੀ ਲੈਣ ਦੀ ਬਜਾਏ, 10 ਮਿੰਟ ਦੀ ਝਪਕੀ ਹਰ ਤਰ੍ਹਾਂ ਨਾਲ ਸਿਹਤ ਲਈ ਫਾਇਦੇਮੰਦ ਹੈ।
ਦਿਨ 'ਚ 10 ਮਿੰਟ ਦੀ ਝਪਕੀ ਨਾਲ ਤਾਜ਼ਗੀ ਮਹਿਸੂਸ ਹੋਵੇਗੀ। ਯਾਦ ਸ਼ਕਤੀ ਵਧਦੀ ਹੈ। ਥਕਾਵਟ ਦੂਰ ਹੋ ਜਾਂਦੀ ਹੈ। ਸਰੀਰ 'ਚ ਊਰਜਾ ਬਣੀ ਰਹਿੰਦੀ ਹੈ। ਸੋਚਣ, ਸਮਝਣ ਸਮਰੱਥਾ ਵਧਦੀ ਹੈ। ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ।
ਧਿਆਨ ਰਹੇ ਕਿ ਦਿਨ ਵਿਚ ਜ਼ਿਆਦਾ ਸੌਣਾ ਸਿਹਤ ਲਈ ਠੀਕ ਨਹੀਂ ਹੈ। ਜੇਕਰ ਤੁਸੀਂ ਲੰਬੇ ਸਮੇਂ ਤੱਕ ਸੌਂਦੇ ਹੋ, ਤਾਂ ਤੁਸੀਂ ਸੁਸਤ ਮਹਿਸੂਸ ਕਰਦੇ ਹੋ। ਇਸ ਲਈ ਸਰੀਰ ਨੂੰ ਰੀਚਾਰਜ ਕਰਨ ਲਈ ਸਿਰਫ਼ 10 ਮਿੰਟ ਦੀ ਝਪਕੀ ਕਾਫ਼ੀ ਹੈ।
ਦੁਪਹਿਰ ਦੇ ਖਾਣੇ ਤੋਂ ਇੱਕ ਜਾਂ ਦੋ ਘੰਟੇ ਬਾਅਦ, ਦੋ ਤੋਂ ਤਿੰਨ ਵਜੇ ਝਪਕੀ ਲੈਣ ਦਾ ਸਭ ਤੋਂ ਵਧੀਆ ਸਮਾਂ ਹੈ। ਇਸ ਸਮੇਂ ਸਰੀਰ ਦੀ ਊਰਜਾ ਘੱਟਣ ਲੱਗ ਜਾਂਦੀ ਹੈ।
ਦਿਨ ਦੀ ਨੀਂਦ ਨੂੰ ਦੂਰ ਕਰਨ ਲਈ ਬਹੁਤ ਜ਼ਿਆਦਾ ਚਾਹ ਜਾਂ ਕੌਫੀ ਦਾ ਸੇਵਨ ਕਰਨਾ ਗਲਤ ਹੈ। ਕੁਝ ਸਮੇਂ ਬਾਅਦ ਤੁਸੀਂ ਦੁਬਾਰਾ ਸੁਸਤ ਤੇ ਥਕਾਵਟ ਮਹਿਸੂਸ ਕਰ ਸਕਦੇ ਹੋ। ਤੁਸੀਂ 10-15 ਮਿੰਟ ਤਕ ਸੌਂ ਕੇ ਊਰਜਾਵਾਨ ਰਹਿ ਸਕਦੇ ਹੋ।