ਚੰਗੀ ਨੀਂਦ ਲੈਣ ਲਈ ਕਰੋ ਇਹ ਕੰਮ, ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ


By Neha diwan31, Aug 2023 11:52 AMpunjabijagran.com

ਨੀਂਦ

ਅੱਜਕਲ ਦੇਖਿਆ ਜਾ ਰਿਹੈ ਕਿ ਹਰ ਉਮਰ ਦੇ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੁੰਦੀ ਹੈ। ਇਸ ਸਮੱਸਿਆ ਦਾ ਕੋਈ ਇੱਕ ਕਾਰਨ ਨਹੀਂ ਹੈ।

ਇਨਸੌਮਨੀਆ

ਮੌਜੂਦਾ ਸਮੇਂ 'ਚ ਲਗਭਗ 50 ਫੀਸਦੀ ਲੋਕ ਇਨਸੌਮਨੀਆ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪੜ੍ਹਾਈ ਦੇ ਤਣਾਅ ਤੇ ਬਲੂ ਸਕਰੀਨਾਂ ਦੀ ਜ਼ਿਆਦਾ ਵਰਤੋਂ ਕਾਰਨ ਬੱਚੇ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ।

ਤਣਾਅ

ਨੌਕਰੀ ਜਾਂ ਕਾਰੋਬਾਰ ਦੇ ਤਣਾਅ ਕਾਰਨ ਲੋਕ ਇਸਦਾ ਸ਼ਿਕਾਰ ਹੋ ਰਹੇ ਹਨ। ਬਜ਼ੁਰਗ ਲੋਕ ਕੁਦਰਤੀ ਤੌਰ 'ਤੇ ਇਸ ਸਮੱਸਿਆ ਤੋਂ ਪੀੜਤ ਹੁੰਦੇ ਹਨ।

ਨੀਂਦ ਆਉਣ 'ਤੇ ਹੀ ਸੌਂ ਜਾਓ

ਜੋ ਲੋਕ ਪਹਿਲਾਂ ਹੀ ਡਿਪਰੈਸ਼ਨ, ਤਣਾਅ, ਡਰ ਤੋਂ ਪੀੜਤ ਹਨ, ਉਨ੍ਹਾਂ ਦੀ ਇਨਸੌਮਨੀਆ ਦੀ ਸਮੱਸਿਆ ਵਧ ਸਕਦੀ ਹੈ। ਚੰਗੀ ਨੀਂਦ ਲਈ ਸ਼ਾਮ ਨੂੰ ਛੇ ਵਜੇ ਤੋਂ ਬਾਅਦ ਭਾਰੀ ਕਸਰਤ ਨਹੀਂ ਕਰਨੀ ਚਾਹੀਦੀ।

ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ

ਜਿਸ ਕਮਰੇ ਵਿੱਚ ਤੁਸੀਂ ਸੌਂਦੇ ਹੋ ਉੱਥੇ ਟੀਵੀ ਨਾ ਦੇਖੋ, ਵੀਡੀਓ ਗੇਮਾਂ ਨਾ ਖੇਡੋ ਤੇ ਰੌਲਾ ਵੀ ਨਾ ਹੋਣ ਦਿਓ। ਰਾਤ 8 ਵਜੇ ਤੋਂ ਬਾਅਦ ਟੀਵੀ, ਮੋਬਾਈਲ ਨਾ ਦੇਖੋ ਤੇ ਰਾਤ 10 ਵਜੇ ਤਕ ਸੌਂ ਜਾਓ।

ਜਲਦੀ ਸੌਣਾ

ਜੇ ਤੁਸੀਂ ਸੌਂ ਨਹੀਂ ਸਕਦੇ ਤਾਂ ਕੋਈ ਕਿਤਾਬ ਪੜ੍ਹੋ ਜਾਂ ਸੰਗੀਤ ਸੁਣੋ ਤੇ ਉਦੋਂ ਹੀ ਸੌਂ ਜਾਓ ਜਦੋਂ ਤੁਹਾਨੂੰ ਨੀਂਦ ਆਉਂਦੀ ਹੈ। ਤੁਸੀਂ ਰਾਤ ਨੂੰ ਕਿਸੇ ਵੀ ਸਮੇਂ ਸੌਂ ਸਕਦੇ ਹੋ ਤੇ ਸਵੇਰੇ ਜਲਦੀ ਉੱਠ ਸਕਦੇ ਹੋ।

ਹਲਕਾ ਖਾਣਾ

ਸੌਣ ਦੀ ਜਗ੍ਹਾ ਪੱਕੀ ਹੋਣੀ ਚਾਹੀਦੀ ਹੈ, ਇਸ ਨਾਲ ਨੀਂਦ ਜਲਦੀ ਆਉਂਦੀ ਹੈ। ਰਾਤ ਨੂੰ ਸਿਰਫ ਹਲਕਾ ਤੇ ਪਚਣ ਵਾਲਾ ਭੋਜਨ ਹੀ ਖਾਓ।

ਚਾਹ 'ਚ ਮਿਲਾਓ ਇਹ 3 ਚੀਜ਼ਾਂ ਤਾਂ ਇਹ ਬਣੇਗੀ ਸਿਹਤਮੰਦ ਤੇ ਸਵਾਦਿਸ਼ਟ