ਫੇਸ਼ੀਅਲ ਤੋਂ ਬਾਅਦ ਨਾ ਕਰੋ ਇਹ ਕੰਮ, ਹੋ ਸਕਦੀ ਹੈ ਖਾਰਸ਼


By Neha diwan2024-04-23, 16:37 ISTpunjabijagran.com

ਫੇਸ਼ੀਅਲ

ਫੇਸ਼ੀਅਲ ਇੱਕ ਚਮੜੀ ਦਾ ਇਲਾਜ ਹੈ ਜੋ ਚਿਹਰੇ ਦੀ ਚਮਕ ਨੂੰ ਵਧਾਉਣ ਅਤੇ ਵਧਦੀ ਉਮਰ ਦੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਕਾਰਗਰ ਮੰਨਿਆ ਜਾਂਦਾ ਹੈ, ਪਰ ਕਈ ਵਾਰ ਚਿਹਰੇ ਤੇ ਧੱਫੜ, ਮੁਹਾਸੇ ਤੇ ਖਾਰਸ਼ ਹੁੰਦੀ ਹੈ।

ਚਿਹਰਾ ਨਾ ਧੋਵੋ

ਫੇਸ਼ੀਅਲ ਕਰਵਾਉਣ ਤੋਂ ਤੁਰੰਤ ਬਾਅਦ ਜਾਂ ਦਿਨ ਭਰ ਆਪਣੇ ਚਿਹਰੇ 'ਤੇ ਸਾਬਣ ਜਾਂ ਫੇਸ ਵਾਸ਼ ਦੀ ਵਰਤੋਂ ਬਿਲਕੁਲ ਨਾ ਕਰੋ। ਆਪਣਾ ਚਿਹਰਾ ਧੋਣ ਲਈ ਸਿਰਫ਼ ਆਮ ਪਾਣੀ ਦੀ ਵਰਤੋਂ ਕਰੋ।

ਧੁੱਪ ਤੋਂ ਬਚੋ

ਫੇਸ਼ੀਅਲ ਕਰਵਾਉਣ ਤੋਂ ਤੁਰੰਤ ਬਾਅਦ ਸੂਰਜ ਦੀ ਰੌਸ਼ਨੀ ਦੇ ਸੰਪਰਕ ਤੋਂ ਬਚੋ। ਫੇਸ਼ੀਅਲ ਕਰਨ ਤੋਂ ਬਾਅਦ ਚਮੜੀ ਦੇ ਪੋਰਸ ਖੁੱਲ੍ਹ ਜਾਂਦੇ ਹਨ ਅਤੇ ਧੁੱਪ ਕਾਰਨ ਐਲਰਜੀ ਹੋਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ।

ਉਤਪਾਦਾਂ ਦੀ ਵਰਤੋਂ ਨਾ ਕਰੋ

ਫੇਸ਼ੀਅਲ ਕਰਵਾ ਰਹੇ ਹੋ ਤਾਂ ਘੱਟੋ-ਘੱਟ ਫੰਕਸ਼ਨ ਤੋਂ ਦੋ ਦਿਨ ਪਹਿਲਾਂ ਇਸ ਨੂੰ ਕਰਵਾਓ। ਜੇਕਰ ਤੁਸੀਂ ਉਸੇ ਦਿਨ ਫੇਸ਼ੀਅਲ ਕਰਵਾਉਣ ਤੋਂ ਬਾਅਦ ਰਾਤ ਨੂੰ ਚਿਹਰੇ 'ਤੇ ਮੇਕਅੱਪ ਲਗਾਉਂਦੇ ਹੋ, ਤਾਂ ਧੱਫੜ ਹੋਣ ਦੀ ਪੂਰੀ ਸੰਭਾਵਨਾ ਹੁੰਦੀ ਹੈ।

ਐਲੋਵੇਰਾ

ਇਹ ਲਾਲੀ, ਜਲਣ ਅਤੇ ਸੋਜ ਵਰਗੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ ਸਕਦੈ। ਐਲੋਵੇਰਾ 'ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ।

ਠੰਢੇ ਪਾਣੀ ਦਾ ਕੰਪਰੈੱਸ

ਧੱਫੜ ਤੇ ਖੁਜਲੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਠੰਢੇ ਪਾਣੀ ਦਾ ਕੰਪਰੈੱਸ ਲਗਾਉਣਾ ਵੀ ਕਾਰਗਰ ਹੈ। ਇਕ ਸੂਤੀ ਕੱਪੜੇ ਨੂੰ ਠੰਡੇ ਪਾਣੀ ਵਿਚ ਭਿਓ ਕੇ ਧੱਫੜ ਵਾਲੀ ਥਾਂ 'ਤੇ ਰੱਖੋ।

ਨਾਰੀਅਲ ਦਾ ਤੇਲ

ਨਾਰੀਅਲ ਦੇ ਤੇਲ ਵਿੱਚ ਲੌਰਿਕ ਐਸਿਡ ਪਾਇਆ ਜਾਂਦਾ ਹੈ। ਐਂਟੀ ਫੰਗਲ ਗੁਣ ਹੁੰਦੇ ਹਨ। ਜੋ ਸਕਿਨ ਇਨਫੈਕਸ਼ਨ ਨਾਲ ਲੜਨ 'ਚ ਮਦਦਗਾਰ ਹੁੰਦੇ ਹਨ।

Suji Appe ਨਾਸ਼ਤੇ ਲਈ ਹਨ ਬੈਸਟ