ਕਿਤੇ ਵੀ ਟ੍ਰਿਪ 'ਤੇ ਜਾਣ ਤੋਂ ਪਹਿਲਾਂ ਔਰਤਾਂ ਨੂੰ ਕਈ ਚੀਜ਼ਾਂ ਦੇਖਣੀਆਂ ਤੇ ਸੋਚਣੀਆਂ ਪੈਂਦੀਆਂ ਹਨ। ਇਹ ਖ਼ਰਾਬ ਮਾਹੌਲ 'ਚ ਨਿਕਲ ਕੇ ਮਹਿਲਾਵਾਂ ਵੀ ਬਿਨਾਂ ਕਿਸੇ ਡਰ ਤੋਂ ਘੁੰਮਣਾ ਚਾਹੁੰਦੀਆਂ ਹਨ।
ਪਹਾੜਾਂ ਵਾਲੀਆ ਥਾਵਾਂ 'ਤੇ ਘੁੰਮਣ ਲਈ ਸਾਰਿਆਂ ਦੇ ਮਨ 'ਚ ਸ਼ਿਮਲਾ ਜਾਂ ਮਨਾਲੀ ਹੀ ਆਉਂਦਾ ਹੈ। ਖ਼ੂਬਸੂਰਤ ਹੋਣ ਦੇ ਨਾਲ-ਨਾਲ ਇਹ ਜਗ੍ਹਾ ਮਹਿਲਾਵਾਂ ਲਈ ਸੁਰੱਖਿਅਤ ਵੀ ਹੈ।
ਬਰਫ਼ ਦੀ ਚਾਦਰ ਨਾਲ ਢੱਕੇ ਪਹਾੜ, ਹਰਿਆਲੀ, ਝਰਨੇ ਤੁਹਾਡਾ ਮਨ ਨੂੰ ਆਕਰਸ਼ਕ ਕਰਦੇ ਹਨ। ਸ਼ਿਮਲਾ ਦੀ ਖ਼ੂਬਸੂਰਤ ਲੌਕੇਸ਼ਨ ਦੇਖਣ ਲਈ ਤੁਸੀਂ ਆਪਣੀਆਂ ਸਹੇਲੀਆਂ ਨਾਲ ਵੀ ਜਾਂ ਸਕਦੇ ਹੋ।
ਜੇ ਤੁਸੀਂ ਸੋਲੋ ਟ੍ਰਿਪ 'ਤੇ ਜਾਣ ਦੀ ਸੋਚ ਰਹੇ ਹੋ ਤਾਂ ਰਾਜਸਥਾਨ ਦੇ ਜੈਸਲਮੇਰ ਨੂੰ ਐਕਸਪੋਲਰ ਕਰੋ। ਇੱਥੇ ਮਹਿਲਾਵਾਂ ਸਭ ਤੋਂ ਜ਼ਿਆਦਾ ਇਕੱਲੀਆਂ ਸਫ਼ਰ ਕਰਨ ਆਉਂਦੀਆਂ ਹਨ।
ਇਸ ਗੋਲਡਨ ਸਿਟੀ 'ਚ ਤੁਸੀਂ ਊਂਠ ਦੀ ਸਵਾਰੀ ਦੇ ਨਾਲ-ਨਾਲ ਸ਼ਾਨਦਾਰ ਨਜ਼ਾਰਿਆਂ ਦਾ ਮਜ਼ਾ ਵੀ ਲੈ ਸਕਦੇ ਹੋ ਤੇ ਇੱਥੇ ਤੁਹਾਨੂੰ ਸੁਰੱਖਿਅਤ ਮਹਿਸੂਸ ਹੋਵੇਗਾ।
ਭਾਰਤ ਦਾ ਸਭ ਤੋਂ ਪ੍ਰਾਚੀਨ ਸ਼ਹਿਰ ਵਾਰਾਣਸੀ ਮਹਿਲਾਵਾਂ ਲਈ ਸੁਰੱਖਿਅਤ ਜਗ੍ਹਾ ਹੈ। ਇਥੋਂ ਦੀ ਸ਼ਾਤੀ ਤੇ ਖ਼ੂਬਸੂਰਤੀ ਮਨ ਨੂੰ ਬਹੁਤ ਸਕੂਨ ਦਿੰਦੀ ਹੈ।
ਵਾਰਾਣਸੀ 'ਚ ਤੁਸੀਂ ਸੋਲੋ ਟ੍ਰਿਪ 'ਤੇ ਜਾ ਸਕਦੇ ਹੋ। ਇੱਥੋਂ ਦੀ ਗੰਗਾ ਆਰਤੀ ਦੇਖਣ ਨਾਲ ਬਹੁਤ ਅਲੱਗ ਸ਼ਾਂਤੀ ਮਹਿਸੂਸ ਹੁੰਦੀ ਹੈ। ਵਾਰਾਣਸੀ 'ਚ ਕਈ ਖ਼ੂਬਸੂਰਤ ਤੇ ਪ੍ਰਾਚੀਨ ਮੰਦਰ ਹਨ।
ਨੈਨੀਤਾਲ ਤੁਸੀਂ ਇਕੱਲੇ ਜਾਂ ਆਪਣੇ ਦੋਸਤਾਂ ਨਾਲ ਜਾਂ ਸਕਦੇ ਹੋ। ਨੈਨੀਤਾਲ ਮਹਿਲਾਵਾਂ ਲਈ ਇਕ ਸੁਰੱਖਿਅਤ ਪਲੇਸ ਹੈ। ਤੁਸੀਂ ਇੱਥੇ ਕਈ ਅਡਵੈਂਚਰ ਐਕਟੀਵਿਟੀ ਵੀ ਕਰ ਸਕਦੇ ਹੋ।