ਆਂਡੇ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦੈ। ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ, ਜ਼ਿੰਕ, ਆਇਰਨ, ਵਿਟਾਮਿਨ ਬੀ12, ਥਿਆਮੀਨ, ਸੇਲੇਨਿਅਮ ਮੌਜੂਦ ਹੁੰਦੇ ਹਨ।
ਲੋਕ ਇਸ ਨੂੰ ਉਬਾਲ ਕੇ ਖਾਂਦੇ ਹਨ ਜਦੋਂ ਕਿ ਕੁਝ ਲੋਕ ਇਸ ਤੋਂ ਆਮਲੇਟ ਬਣਾ ਕੇ ਖਾਂਦੇ ਹਨ। ਜੇਕਰ ਤੁਸੀਂ ਵੀ ਜ਼ਰੂਰਤ ਤੋਂ ਜ਼ਿਆਦਾ ਆਂਡੇ ਖਾਂਦੇ ਹੋ ਤਾਂ ਹੋ ਜਾਓ ਸਾਵਧਾਨ।
ਆਂਡੇ 'ਚ ਕੋਲੈਸਟ੍ਰੋਲ ਹੁੰਦਾ ਹੈ, ਇਸ ਲਈ ਜੇਕਰ ਇਸ ਨੂੰ ਰੋਜ਼ਾਨਾ ਜ਼ਿਆਦਾ ਮਾਤਰਾ 'ਚ ਖਾਧਾ ਜਾਵੇ ਤਾਂ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ।
ਆਂਡੇ ਵਿੱਚ ਪ੍ਰੋਟੀਨ ਅਤੇ ਚਰਬੀ ਹੁੰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ।
ਜ਼ਿਆਦਾ ਆਂਡੇ ਖਾਣ ਨਾਲ ਵੀ ਤੁਹਾਡਾ ਭਾਰ ਵਧ ਸਕਦਾ ਹੈ। ਆਂਡੇ ਦੇ ਪੀਲੇ ਹਿੱਸੇ 'ਚ ਚਰਬੀ ਹੁੰਦੀ ਹੈ, ਜਿਸ ਨੂੰ ਸਹੀ ਸਮੇਂ 'ਤੇ ਨਾ ਸਾੜਿਆ ਜਾਵੇ ਤਾਂ ਸਰੀਰ 'ਚ ਜਮ੍ਹਾ ਹੋ ਜਾਂਦੀ ਹੈ।
ਜ਼ਿਆਦਾ ਆਂਡੇ ਖਾਣ ਨਾਲ ਪਾਚਨ ਕਿਰਿਆ ਦੀ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਕੋਲੈਸਟ੍ਰਾਲ ਅਤੇ ਪ੍ਰੋਟੀਨ ਨੂੰ ਹਜ਼ਮ ਕਰਨ 'ਚ ਮੁਸ਼ਕਲ ਹੁੰਦੀ ਹੈ।