ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਅੱਜ ਯਾਨੀ 16 ਜਨਵਰੀ ਨੂੰ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।
ਦਿੱਲੀ 'ਚ ਜਨਮੇ ਸਿਧਾਰਥ ਮਲਹੋਤਰਾ ਆਪਣੀ ਲਵ ਲਾਈਫ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਫਿਲਹਾਲ ਉਹ ਕਿਆਰਾ ਅਡਵਾਨੀ ਨਾਲ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਚਰਚਾ 'ਚ ਹੈ।
ਫਿਲਮ ਤੋਂ ਬਾਅਦ ਆਲੀਆ ਭੱਟ ਅਤੇ ਸਿਧਾਰਥ ਆਪਣੇ ਪ੍ਰੇਮ ਸਬੰਧਾਂ ਕਾਰਨ ਕਾਫੀ ਚਰਚਾ 'ਚ ਰਹੇ ਸਨ ਹਾਲਾਂਕਿ ਸਾਲ 2017 'ਚ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਆਈਆਂ ਸਨ।
ਇਸ ਤੋਂ ਇਲਾਵਾ ਸਿਧਾਰਥ ਮਲਹੋਤਰਾ ਦਾ ਨਾਂ ਤਾਰਾ ਸੁਤਾਰੀਆ ਨਾਲ ਵੀ ਜੁੜਿਆ ਸੀ। ਦੋਵਾਂ ਨੇ ਇਕ ਇੰਟਰਵਿਊ ਦੌਰਾਨ ਇਕ-ਦੂਜੇ ਨੂੰ ਆਪਣੇ ਕ੍ਰਸ਼ ਬਾਰੇ ਦੱਸਿਆ ਸੀ।
ਇਸ ਤੋਂ ਬਾਅਦ ਸਾਲ 2017 'ਚ ਸਿਧਾਰਥ ਤੇ ਜੈਕਲੀਨ ਫਰਨਾਂਡੀਜ਼ ਦੇ ਲਿੰਕ ਅੱਪ ਦੀਆਂ ਖਬਰਾਂ ਆਉਣ ਲੱਗੀਆਂ। ਦੋਵੇਂ ਫਿਲਮ 'ਏ ਜੈਂਟਲਮੈਨ' 'ਚ ਇਕੱਠੇ ਨਜ਼ਰ ਆਏ ਸਨ। ਜੋ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ।
ਸਾਲ 2021 'ਚ ਰਿਲੀਜ਼ ਹੋਈ ਫਿਲਮ ਸ਼ੇਰ ਸ਼ਾਹ 'ਚ ਸਿਧਾਰਥ ਅਤੇ ਕਿਆਰਾ ਅਡਵਾਨੀ ਦੀ ਸ਼ਾਨਦਾਰ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀਫਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਵਿਚਾਲੇ ਨੇੜਤਾ ਵਧ ਗਈ ਸੀ
ਇਨ੍ਹੀਂ ਦਿਨੀਂ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਲਗਾਤਾਰ ਚਰਚਾ 'ਚ ਹਨ। ਖਬਰਾਂ ਮੁਤਾਬਕ ਇਹ ਜੋੜਾ 6 ਫਰਵਰੀ ਨੂੰ ਰਾਜਸਥਾਨ 'ਚ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ।