ਸਿਧਾਰਥ ਲਈ ਆਸਾਨ ਨਹੀਂ ਸੀ ਬਾਲੀਵੁੱਡ ਦਾ ਰਸਤਾ, ਫਿਲਮਾਂ ਤੋਂ ਪਹਿਲਾਂ ਕਰਦੇ ਸਨ ਇਹ ਕੰਮ


By Neha Diwan16, Jan 2023 12:07 PMpunjabijagran.com

ਸਿਧਾਰਥ ਮਲਹੋਤਰਾ

ਬਾਲੀਵੁੱਡ ਦੇ ਹੈਂਡਸਮ ਹੰਕ ਸਿਧਾਰਥ ਮਲਹੋਤਰਾ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਸਿਧਾਰਥ ਦਾ ਜਨਮ 16 ਜਨਵਰੀ 1985 ਨੂੰ ਦਿੱਲੀ 'ਚ ਹੋਇਆ ਸੀ।

ਮਾਡਲਿੰਗ ਕਰੀਅਰ ਵਜੋਂ ਚੁਣਿਆ

ਦਿੱਲੀ ਤੋਂ ਹੀ ਮੁੱਢਲੀ ਸਿੱਖਿਆ ਅਤੇ ਕਾਲਜ ਦੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਦੀ ਦੁਨੀਆ 'ਚ ਐਂਟਰੀ ਕੀਤੀ। ਸਿਧਾਰਥ ਨੇ ਆਪਣੇ ਨਿੱਜੀ ਖਰਚਿਆਂ ਨੂੰ ਪੂਰਾ ਕਰਨ ਲਈ ਇਹ ਕਿੱਤਾ ਚੁਣਿਆ ਸੀ।

ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ

ਸਹਾਇਕ ਨਿਰਦੇਸ਼ਕ ਵਜੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸਨੇ ਐਡ ਵਿੱਚ ਵੀ ਕਿਸਮਤ ਅਜ਼ਮਾਈ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸਿਧਾਰਥ ਸਾਲ 2008 'ਚ ਹੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਸਨ। ਉਹ ਸੀ 'ਫੈਸ਼ਨ'।

ਵਿਗਿਆਪਨ ਰਹੀ ਮਿਲਿਆ ਆਫਰ

ਇਸ ਬਾਰੇ ਗੱਲ ਕਰਦੇ ਹੋਏ ਸਿਧਾਰਥ ਨੇ ਇੱਕ ਵਾਰ ਦੱਸਿਆ ਸੀ ਕਿ ਉਹ ਆਪਣੇ ਪਹਿਲੇ ਆਡੀਸ਼ਨ ਵਿੱਚ ਠੁਕਰਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਵਿਗਿਆਪਨ ਦਾ ਆਫਰ ਮਿਲਿਆ।

ਡੈਬਿਊ ਫਿਲਮ

2010 ਵਿੱਚ ਉਸਨੇ ਕਰਨ ਜੌਹਰ ਦੀ ਮਾਈ ਨੇਮ ਇਜ਼ ਖਾਨ ਨਾਲ ਇੱਕ ਸਹਾਇਕ ਨਿਰਦੇਸ਼ਕ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੂੰ ਫਿਲਮ ਸਟੂਡੈਂਟ ਆਫ ਦਿ ਈਅਰ 'ਚ ਕੰਮ ਕਰਨ ਦਾ ਮੌਕਾ ਦਿੱਤਾ।

ਹਿੱਟ ਮੂਵੀ ਇਹ ਰਹੀ

ਏਕ ਵਿਲੇਨ ਨੂੰ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵੱਡਾ ਮੋੜ ਕਿਹਾ ਜਾ ਸਕਦਾ ਹੈ। ਮੋਹਿਤ ਸੂਰੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।

ਇਨ੍ਹਾਂ ਫਿਲਮਾਂ 'ਚ ਕੀਤਾ ਕੰਮ

ਫਿਲਮੀ ਕਰੀਅਰ 'ਚ ਸਿਧਾਰਥ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਕਪੂਰ ਐਂਡ ਸੰਨਜ਼, ਹਸੀ ਤੋ ਫਸੀ, ਸ਼ੇਰ ਸ਼ਾਹ ਵਰਗੀਆਂ ਫਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ ਸੀ।

ALL PHOTO CREDIT : INSTAGRAM

ਪਲੱਸ ਸਾਈਜ਼ ਲੋਕਾਂ ਲਈ ਪਰਫੈਕਟ ਹਨ ਭਾਰਤੀ ਸਿੰਘ ਦੇ ਇਹ ਆਊਟਫਿਟਸ