Siddharth-Kiara Wedding Looks: ਕਿਆਰਾ ਸਿਧਾਰਥ ਦਾ ਵਿਆਹ ਲੁੱਕ ਵੀ ਸੀ ਬੇਹੱਦ ਖਾਸ


By Neha Diwan08, Feb 2023 10:28 AMpunjabijagran.com

ਪਸੰਦੀਦਾ ਜੋੜੀ

ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਪਸੰਦੀਦਾ ਜੋੜੀ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਅਦਾਕਾਰਾ ਕਿਆਰਾ ਅਡਵਾਨੀ ਆਖਰਕਾਰ 7 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ।

ਜੈਸਲਮੇਰ ਦੇ ਸੂਰਿਆਗੜ੍ਹ

ਦੋਵਾਂ ਨੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਬੜੀ ਧੂਮ-ਧਾਮ ਨਾਲ ਸੱਤ ਫੇਰੇ ਲਏ।

ਸੋਸ਼ਲ ਮੀਡੀਆ

ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਜੋੜਾ ਇਕ-ਦੂਜੇ ਲਈ ਬਣਿਆ ਹੈ।

ਤਸਵੀਰਾਂ ਪੋਸਟ ਕਰ ਕਿਹਾ ਇਹ

ਸਿਧਾਰਥ ਅਤੇ ਕਿਆਰਾ ਨੇ ਵਿਆਹ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ,

ਕਿਆਰਾ ਅਡਵਾਨੀ ਲੁੱਕ

ਕਿਆਰਾ ਅਡਵਾਨੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਐਮਪ੍ਰੈਸ ਰੋਜ਼ ਲਹਿੰਗਾ ਵਿੱਚ ਨਜ਼ਰ ਆਈ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਹ ਆਪਣੇ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ।

ਗਹਿਣੇ ਵੀ ਸਨ ਬਹੁਤ ਖਾਸ

ਕਿਆਰਾ ਨੇ ਲਹਿੰਗਾ ਦੇ ਨਾਲ ਡਾਇਮੰਡ ਚੋਕਰ, ਸਟੱਡ ਈਅਰਰਿੰਗਸ, ਮਾਂਗ ਟਿੱਕਾ ਅਤੇ ਚੂੜੀਆਂ ਪਹਿਨੀਆਂ ਸਨ। ਇਹ ਗਹਿਣੇ ਦੁਰਲੱਭ ਜ਼ੈਂਬੀਅਨ ਮੋਤੀਆਂ ਨਾਲ ਜੜੇ ਹੱਥਾਂ ਨਾਲ ਕੱਟੇ ਹੋਏ ਹੀਰਿਆਂ ਨਾਲ ਬਣੇ ਹਨ।

ਸਿਧਾਰਥ ਮਲਹੋਤਰਾ ਦੀ ਵਿਆਹ ਦੀ ਖਾਸ ਡਰੈੱਸ

ਸਿਧਾਰਥ ਨੇ ਆਪਣੇ ਵਿਆਹ ਲਈ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੀ ਮੈਟਲਿਕ ਗੋਲਡ ਸ਼ੇਰਵਾਨੀ ਚੁਣੀ। ਜਿਸ ਵਿੱਚ ਬਹੁਤ ਹੀ ਬਰੀਕ ਅਣਕੱਟੇ ਹੀਰੇ ਜੜੇ ਹੋਏ ਸਨ।

ALL PHOTO CREDIT : INSTAGRAM

ਨੋਰਾ ਫਤੇਹੀ ਨੇ ਦੁਬਈ 'ਚ ਮਨਾਇਆ ਆਪਣਾ ਜਨਮ ਦਿਨ, ਸ਼ੇਅਰ ਕੀਤੀਆਂ ਤਸਵੀਰਾਂ