ਸਿਧਾਂਤ ਵੀਰ ਸੂਰਿਆਵੰਸ਼ੀ ਦੀ ਜਿਮ 'ਚ ਵਰਕਾਊਟ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ


By Neha Diwan2022-11-11, 16:37 ISTpunjabijagran.com

ਫਿਟਨੈੱਸ ਫ੍ਰੀਕ ਸੀ ਸਿਧਾਂਤ ਵੀਰ ਸੂਰਿਆਵੰਸ਼ੀ

ਮਸ਼ਹੂਰ ਟੀਵੀ ਐਕਟਰ ਸਿਧਾਂਤ ਵੀਰ ਸੂਰਿਆਵੰਸ਼ੀ ਹੁਣ ਸਾਡੇ 'ਚ ਨਹੀਂ ਰਹੇ। ਜਿੰਮ ਕਰਦੇ ਸਮੇਂ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ। ਇਹ ਦੁੱਖ ਦੀ ਗੱਲ ਹੈ ਕਿ ਸਿਧਾਂਤ ਨੇ 46 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਸਿਧਾਂਤ ਨੇ ਆਪਣੇ ਐਕਟਿੰਗ ਦੀ ਸ਼ੁਰੂਆਤ

ਸੀਰੀਅਲ ਕੁਸੁਮ ਨਾਲ ਕੀਤੀ ਸੀ। ਉਨ੍ਹਾਂ ਨੇ ਕਈ ਹਿੱਟ ਸੀਰੀਅਲਾਂ 'ਚ ਕੰਮ ਕੀਤਾ। ਜਿਸ 'ਚ ਕ੍ਰਿਸ਼ਨਾ ਅਰਜੁਨ, ਕਯਾਮਤ, ਗਰਾਊਂਡ ਟੂ ਸਕਾਈ, ਵਿਰੁਧ, ਕਯਾ ਦਿਲ ਮੇਂ ਹੈ, ਕਿਓਂ ਰਿਸ਼ਤੋਂ ਮੇਂ ਕਟੀ ਬੱਤੀ।

ਆਖਰੀ ਸ਼ੋਅ

ਆਖਰੀ ਸ਼ੋਅ ਸਾਲ 2022 'ਚ ਆਇਆ। ਸੀਰੀਅਲ ਦਾ ਨਾਂ ਸੀ ਜ਼ਿੱਦੀ ਦਿਲ ਮੰਨੇ ਨਾ। ਅਦਾਕਾਰ ਆਪਣੀ ਵਧੀਆ ਅਦਾਕਾਰੀ ਲਈ ਜਾਣਿਆ ਜਾਂਦਾ ਸੀ। ਸਿਧਾਂਤ ਕਈ ਸਾਲਾਂ ਤੋਂ ਟੀਵੀ ਇੰਡਸਟਰੀ 'ਚ ਐਕਟਿਵ ਸੀ।

ਵਿਆਹ

ਸਿਧਾਂਤ ਦੇ ਦੋ ਵਿਆਹ ਹੋਏ ਸਨ। ਉਨ੍ਹਾਂ ਦਾ ਪਹਿਲਾ ਵਿਆਹ ਸਾਲ 2000 ਵਿੱਚ ਈਰਾ ਸੂਰਿਆਵੰਸ਼ੀ ਨਾਲ ਹੋਇਆ ਸੀ। ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਦੋਵਾਂ ਦਾ 2015 ਵਿੱਚ ਤਲਾਕ ਹੋ ਗਿਆ ਸੀ।

ਰੂਸੀ ਮਾਡਲ ਨਾਲ ਕੀਤਾ ਦੂਜਾ ਵਿਆਹ

ਪਹਿਲਾ ਵਿਆਹ ਟੁੱਟਣ ਤੋਂ ਬਾਅਦ ਸਿਧਾਂਤ ਦੀ ਜ਼ਿੰਦਗੀ 'ਚ ਫਿਰ ਤੋਂ ਪਿਆਰ ਪਰਤ ਆਇਆ। ਉਸ ਨੇ 2017 ਵਿੱਚ ਮਾਡਲ ਐਲਿਸੀਆ ਰਾਉਤ ਨਾਲ ਵਿਆਹ ਕੀਤਾ ਸੀ।

ਫਿਸਨੈਸ ਫ੍ਰੀਕ

ਅਦਾਕਾਰ ਫਿਟਨੈਸ ਫ੍ਰੀਕ ਸੀ। ਉਹ ਸੋਸ਼ਲ ਮੀਡੀਆ 'ਤੇ ਘੱਟ ਸਰਗਰਮ ਸੀ। ਇੰਸਟਾ 'ਤੇ ਉਸ ਦੀ ਆਖਰੀ ਪੋਸਟ 1 ਅਕਤੂਬਰ ਦੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਉਨ੍ਹਾਂ ਦੀ ਇਹ ਪੋਸਟ ਫਿਟਨੈਸ ਡਾਈਟ ਨਾਲ ਵੀ ਸਬੰਧਤ ਸੀ।

ਪ੍ਰਸ਼ੰਸਕ ਤੇ ਕਲਾਕਾਰ ਨਮ ਅੱਖਾਂ ਨਾਲ ਅਦਾਕਾਰ ਨੂੰ ਦੇ ਰਹੇ ਹਨ ਸ਼ਰਧਾਂਜਲੀ

ਮਹਿੰਗੀਆਂ ਗੱਡੀਆਂ ਤੋਂ ਲੈ ਕੇ ਕਰੋੜਾਂ ਦੀ ਜਾਇਦਾਦ, ਜਾਣੋ ਸ਼ਹਿਨਾਜ਼ ਗਿੱਲ ਦੀ ਕੁੱਲ ਨੈੱਟਵਰਥ