ਮਹਿੰਗੀਆਂ ਗੱਡੀਆਂ ਤੋਂ ਲੈ ਕੇ ਕਰੋੜਾਂ ਦੀ ਜਾਇਦਾਦ, ਜਾਣੋ ਸ਼ਹਿਨਾਜ਼ ਗਿੱਲ ਦੀ ਕੁੱਲ ਨੈੱਟਵਰਥ


By Neha diwan2023-05-12, 14:33 ISTpunjabijagran.com

ਸ਼ਹਿਨਾਜ਼ ਗਿੱਲ

ਆਪਣੀ ਮਿਹਨਤ ਅਤੇ ਕਾਬਲੀਅਤ ਦੇ ਦਮ 'ਤੇ ਆਪਣੀ ਪਛਾਣ ਬਣਾਉਣ ਵਾਲੀ ਸ਼ਹਿਨਾਜ਼ ਗਿੱਲ ਦੇ ਕਰੋੜਾਂ ਪ੍ਰਸ਼ੰਸਕ ਹਨ।

ਡੈਬਿਊ

ਸ਼ਹਿਨਾਜ਼ ਨੇ ਹਾਲ ਹੀ 'ਚ ਸਲਮਾਨ ਖਾਨ ਨਾਲ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਕੁਝ ਸਾਲਾਂ 'ਚ ਸ਼ਹਿਨਾਜ਼ ਦੀ ਸੰਪਤੀ ਚਾਰ ਗੁਣਾ ਵਧ ਗਈ ਹੈ।

ਵੈੱਬਸਾਈਟ Fabceleby ਦੇ ਅਨੁਸਾਰ

ਸ਼ਹਿਨਾਜ਼ ਗਿੱਲ ਦੀ ਕੁੱਲ ਸੰਪਤੀ ਲਗਭਗ 4 ਮਿਲੀਅਨ ਡਾਲਰ ਹੈ। ਭਾਰਤੀ ਰੁਪਏ ਵਿੱਚ ਇਹ ਲਗਭਗ 33 ਕਰੋੜ ਦੇ ਬਰਾਬਰ ਹੈ। 2020 'ਚ 1 ਮਿਲੀਅਨ ਸੀ, ਇਹ ਸਾਲ 2021 'ਚ 2 ਮਿਲੀਅਨ ਤੇ 2022 ਵਿੱਚ 3.5 ਮਿਲੀਅਨ ਤੱਕ ਪਹੁੰਚ ਗਈ।

ਮੀਡੀਆ ਰਿਪੋਰਟਾਂ ਮੁਤਾਬਕ

ਸ਼ਹਿਨਾਜ਼ ਗਿੱਲ ਦੀ ਸਾਲਾਨਾ ਆਮਦਨ 3 ਕਰੋੜ ਤੋਂ ਵੱਧ ਹੈ ਅਤੇ ਹਰ ਮਹੀਨੇ ਦੀ ਆਮਦਨ 25 ਲੱਖ ਤੋਂ ਵੱਧ ਹੈ। ਸ਼ਹਿਨਾਜ਼ ਹੁਣ ਜੋ ਫੀਸ ਲੈਂਦੀ ਹੈ ਉਹ ਵੀ ਪਹਿਲਾਂ ਨਾਲੋਂ ਵੱਧ ਹੈ।

ਬ੍ਰਾਂਡ ਐਡੋਰਸਮੈਂਟਾਂ

ਇਸ ਨਾਲ ਉਹ ਇਸ਼ਤਿਹਾਰਾਂ ਅਤੇ ਬ੍ਰਾਂਡ ਐਡੋਰਸਮੈਂਟਾਂ ਰਾਹੀਂ ਕਰੋੜਾਂ ਰੁਪਏ ਕਮਾ ਲੈਂਦੀ ਹੈ। ਇੰਨਾ ਹੀ ਨਹੀਂ ਸ਼ਹਿਨਾਜ਼ ਇਕ ਸੋਸ਼ਲ ਮੀਡੀਆ ਪੋਸਟ ਲਈ 10 ਲੱਖ ਰੁਪਏ ਚਾਰਜ ਕਰਦੀ ਹੈ।

ਮਹਿੰਗੀਆਂ ਕਾਰਾਂ ਦੀ ਸ਼ੌਕੀਨ

ਸ਼ਹਿਨਾਜ਼ ਗਿੱਲ ਕੋਲ ਕਈ ਲਗਜ਼ਰੀ ਕਾਰਾਂ ਦਾ ਭੰਡਾਰ ਵੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸ਼ਹਿਨਾਜ਼ ਨੂੰ ਕਾਰਾਂ ਦਾ ਬਹੁਤ ਸ਼ੌਕ ਹੈ ਤੇ ਉਸਦੀ ਕਾਰ ਕੁਲੈਕਸ਼ਨ 'ਚ ਜੈਗੁਆਰ ਐਕਸ ਜ਼ੈੱਡ, ਮਰਸੀਡੀਜ਼-ਬੈਂਜ਼ ਐਸ-ਕਲਾਸ, ਰੇਂਜ ਰੋਵਰ ਸ਼ਾਮਲ ਹਨ।

ਸ਼ਹਿਨਾਜ਼ ਗਿੱਲ ਦੀ ਜਾਇਦਾਦ

ਸ਼ਹਿਨਾਜ਼ ਨੇ ਹਾਲ ਹੀ 'ਚ ਮੁੰਬਈ 'ਚ ਇਕ ਆਲੀਸ਼ਾਨ ਅਪਾਰਟਮੈਂਟ ਖਰੀਦਿਆ ਹੈ ਜੋ ਕਿ ਬਹੁਤ ਹੀ ਆਲੀਸ਼ਾਨ ਹੈ ਅਤੇ ਇਸ ਘਰ ਦੀ ਕੀਮਤ ਕਰੋੜਾਂ ਰੁਪਏ ਹੈ।

ਮਸ਼ਹੂਰ ਹਸਤੀਆਂ ਵਿੱਚੋਂ ਇੱਕ

ਸ਼ਹਿਨਾਜ਼ ਨੇ ਬਹੁਤ ਘੱਟ ਸਮੇਂ ਵਿੱਚ ਆਪਣੀ ਪਛਾਣ ਬਣਾਈ ਹੈ ਅਤੇ ਵਰਤਮਾਨ ਵਿੱਚ ਮਨੋਰੰਜਨ ਉਦਯੋਗ ਵਿੱਚ ਚੋਟੀ ਦੀਆਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ।

ਫਿਟਨੈੱਸ ਟਰਾਂਸਫਾਰਮੇਸ਼ਨ

ਸ਼ਹਿਨਾਜ਼ ਗਿੱਲ ਵੀ ਆਪਣੀ ਫਿਟਨੈੱਸ ਟਰਾਂਸਫਾਰਮੇਸ਼ਨ ਨੂੰ ਲੈ ਕੇ ਲੋਕਾਂ 'ਚ ਚਰਚਾ 'ਚ ਰਹਿੰਦੀ ਹੈ।

ALL PHOTO CREDIT : INSTAGRAM

ਬਾਡੀਕਾਨ ਆਊਟਫਿਟ 'ਚ ਸ਼ਿਲਪਾ ਸ਼ੈੱਟੀ ਦੀ ਕਾਤਿਲਾਨਾ ਅੰਦਾਜ਼, ਦੇਖੋ ਸ਼ਾਨਦਾਰ ਲੁੱਕਜ਼