ਸ਼ਰਧਾ ਆਰੀਆ ਨੇ ਗਣਪਤੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ


By Neha diwan2023-09-29, 15:24 ISTpunjabijagran.com

ਸ਼ਰਧਾ ਆਰੀਆ

ਕੁੰਡਲੀ ਭਾਗਿਆ ਦੀ ਪ੍ਰੀਤਾ ਸ਼ਰਧਾ ਆਰੀਆ ਕਾਫੀ ਮਸ਼ਹੂਰ ਹੈ ਤੇ ਫੈਨਜ਼ ਉਸ ਨੂੰ ਹਰ ਲੁੱਕ 'ਚ ਪਸੰਦ ਕਰਦੇ ਹਨ।

ਅਦਾਕਾਰਾ

ਅਦਾਕਾਰਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਗਣਪਤੀ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਗਣਪਤੀ ਦਾ ਜਸ਼ਨ ਮਨਾਇਆ

ਇਨ੍ਹਾਂ ਤਸਵੀਰਾਂ 'ਚ ਸ਼ਰਧਾ ਬੱਪਾ ਦੇ ਸਾਹਮਣੇ ਬੈਠੀ ਹੈ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਵੀ ਉਨ੍ਹਾਂ ਦੇ ਨਾਲ ਹਨ।

ਲੁੱਕ

ਸ਼ਰਧਾ ਨੇ ਵ੍ਹਾਈਟ ਸਾੜ੍ਹੀ ਦੀ ਖੂਬਸੂਰਤ ਸਾੜੀ ਤੇ ਮੈਚਿੰਗ ਬਲਾਊਜ਼ ਪਾਇਆ ਹੋਇਆ ਹੈ। ਅਭਿਨੇਤਰੀ ਨੇ ਮੈਚਿੰਗ ਗਹਿਣੇ ਵੀ ਪਹਿਨੇ ਹਨ ਤੇ ਉਨ੍ਹਾਂ ਦਾ ਮੇਕਅੱਪ ਸਿੰਮਪਲ ਹੈ।

ਕੈਪਸ਼ਨ 'ਚ ਲਿਖਿਆ ਇਹ

ਇਨ੍ਹਾਂ ਤਸਵੀਰਾਂ ਦੇ ਨਾਲ ਕੈਪਸ਼ਨ 'ਚ ਸ਼ਰਧਾ ਨੇ ਲਿਖਿਆ ਹੈ 'ਗਣਪਤੀ ਜੀ ਦੇ ਦਰਸ਼ਨ'। ਗਣਪਤੀ ਦੀ ਸਜਾਵਟ ਵੀ ਬਹੁਤ ਸੁੰਦਰ ਹੈ।

ਆਵਰਆਲ ਲੁੱਕ

ਸਿਤਾਰਿਆਂ ਤੇ ਮੋਤੀਆਂ ਨਾਲ ਸਜੀ ਸ਼ਰਧਾ ਦੀ ਸਾੜ੍ਹੀ ਬਹੁਤ ਹੀ ਖੂਬਸੂਰਤ ਹੈ ਤੇ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੂੰ ਸੈਲੇਬਸ ਅਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਕੁਮੈਂਟਸ ਮਿਲ ਰਹੇ ਹਨ।

ਸਾੜ੍ਹੀ ਲੁੱਕ

ਸ਼ਰਧਾ ਨੇ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੇ ਦੋਸਤਾਂ ਨਾਲ ਤਿਉਹਾਰ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਸ਼ਰਧਾ ਦਾ ਸਾੜ੍ਹੀ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ALL PHOTO CREDIT : INSTAGRAM

Mouni Roy Birthday: ਬੈਕਗਰਾਊਂਡ ਡਾਂਸਰ ਦੇ ਤੌਰ 'ਤੇ ਸ਼ੁਰੂ ਕੀਤਾ ਆਪਣਾ ਕਰੀਅਰ