Mouni Roy Birthday: ਬੈਕਗਰਾਊਂਡ ਡਾਂਸਰ ਦੇ ਤੌਰ 'ਤੇ ਸ਼ੁਰੂ ਕੀਤਾ ਆਪਣਾ ਕਰੀਅਰ


By Neha diwan2023-09-28, 12:39 ISTpunjabijagran.com

ਮੌਨੀ ਰਾਏ

ਖੂਬਸੂਰਤ ਅਦਾਕਾਰਾ ਮੌਨੀ ਰਾਏ ਨੇ ਛੋਟੇ ਤੇ ਵੱਡੇ ਪਰਦੇ 'ਤੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਉਸ ਨੇ ਬਾਲੀਵੁੱਡ ਦੇ ਕਈ ਮਹਾਨ ਕਲਾਕਾਰਾਂ ਨਾਲ ਕੰਮ ਕੀਤਾ ਹੈ।

ਜਨਮ ਦਿਨ

ਮੌਨੀ ਰਾਏ ਦਾ ਜਨਮ 28 ਸਤੰਬਰ 1985 ਨੂੰ ਪੱਛਮੀ ਬੰਗਾਲ ਦੇ ਕੂਚ ਬਿਹਾਰ ਵਿੱਚ ਹੋਇਆ ਸੀ। ਉਹ ਛੋਟੇ ਪਰਦੇ ਦੀਆਂ ਸ਼ਾਨਦਾਰ ਅਭਿਨੇਤਰੀਆਂ ਵਿੱਚੋਂ ਇੱਕ ਹੈ।

ਬੰਗਾਲੀ ਪਰਿਵਾਰ

ਮੌਨੀ ਰਾਏ ਇੱਕ ਬੰਗਾਲੀ ਪਰਿਵਾਰ ਨਾਲ ਸਬੰਧਤ ਹੈ। ਉਹ ਸ਼ੁਰੂ ਤੋਂ ਹੀ ਅਦਾਕਾਰਾ ਬਣਨਾ ਚਾਹੁੰਦੀ ਸੀ। ਮੌਨੀ ਰਾਏ ਨੇ ਆਪਣੀ ਸਕੂਲੀ ਪੜ੍ਹਾਈ ਪੱਛਮੀ ਬੰਗਾਲ ਤੋਂ ਹੀ ਕੀਤੀ।

ਪਿਤਾ ਚਾਹੁੰਦੇ ਸਨ ਪੱਤਰਕਾਰ ਬਣੇ

ਮੌਨੀ ਰਾਏ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਪੱਤਰਕਾਰ ਬਣੇ। ਇਸਦੇ ਲਈ ਉਸਨੇ ਜਾਮੀਆ ਮਿਲੀਆ ਇਸਲਾਮੀਆ ਦੇ ਮਾਸ ਕਮਿਊਨੀਕੇਸ਼ਨ ਕੋਰਸ ਵਿੱਚ ਦਾਖਲਾ ਲਿਆ।

ਐਕਟਿੰਗ ਕਰੀਅਰ ਦੀ ਸ਼ੁਰੂਆਤ

ਉਸਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲਾਂ ਨਾਲ ਕੀਤੀ ਸੀ, ਪਰ ਅਜਿਹਾ ਨਹੀਂ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਬੈਕਗਰਾਊਂਡ ਡਾਂਸਰ ਵਜੋਂ ਕੀਤੀ ਸੀ।

ਬੈਕਗਰਾਊਂਡ ਡਾਂਸਰ

ਮੌਨੀ ਰਾਏ ਨੂੰ ਪਹਿਲੀ ਵਾਰ ਅਭਿਸ਼ੇਕ ਬੱਚਨ ਅਤੇ ਭੂਮਿਕਾ ਚਾਵਲਾ ਦੀ ਫਿਲਮ 'ਰਨ' ਦੇ ਇੱਕ ਗੀਤ ਵਿੱਚ ਬੈਕਗਰਾਊਂਡ ਡਾਂਸਰ ਵਜੋਂ ਦੇਖਿਆ ਗਿਆ ਸੀ।

ਟੀਵੀ ਸੀਰੀਅਲਾਂ ਨਾਲ ਕਰੀਅਰ ਦੀ ਸ਼ੁਰੂਆਤ

ਏਕਤਾ ਕਪੂਰ ਦੇ ਟੀਵੀ ਸੀਰੀਅਲ 'ਕਿਉੰਕੀ ਸਾਸ ਭੀ ਕਭੀ ਬਹੂ ਥੀ' ਵਿੱਚ ਨਜ਼ਰ ਆਈ ਸੀ। ਇਸ ਸੀਰੀਅਲ 'ਚ ਉਨ੍ਹਾਂ ਦੇ ਕਿਰਦਾਰ ਦਾ ਨਾਂ ਕ੍ਰਿਸ਼ਨਾ ਤੁਲਸੀ ਸੀ।

ਟਾਪ ਸੀਰੀਅਲ

ਇਸ ਤੋਂ ਬਾਅਦ ਮੌਨੀ ਰਾਏ ਨੇ 'ਨਾਗਿਨ', 'ਨਾਗਿਨ 2', 'ਕਸਤੂਰੀ', 'ਜੂਨੋਂ-ਐਸੀ ਹੇਟ ਤੋ ਕੈਸਾ ਇਸ਼ਕ' ਸਮੇਤ ਕਈ ਛੋਟੇ ਪਰਦੇ ਦੇ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ।

ਫਿਲਮੀ ਸਫਰ

ਮੌਨੀ ਰਾਏ ਦੇ ਫਿਲਮੀ ਸਫਰ ਦੀ ਗੱਲ ਕਰੀਏ ਤਾਂ ਉਹ 2011 'ਚ ਪੰਜਾਬੀ ਫਿਲਮ 'ਹੀਰੋ ਹਿਟਲਰ ਇਨ ਲਵ' 'ਚ ਨਜ਼ਰ ਆਈ ਸੀ। 2018 'ਚ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ALL PHOTO CREDIT : INSTAGRAM

ਸਵਰਾ ਭਾਸਕਰ ਦੇ ਘਰ ਆਈ ਛੋਟੀ ਪਰੀ, ਸ਼ੇਅਰ ਕੀਤੀ ਬੇਟੀ ਦੀ ਤਸਵੀਰ