ਫਲ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਸਿਹਤਮੰਦ ਰਹਿਣ ਲਈ ਭੋਜਨ 'ਚ ਫਲਾਂ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਫਲ ਹਰ ਉਮਰ ਦੇ ਲੋਕਾਂ ਨੂੰ ਲਾਭ ਪਹੁੰਚਾਉਂਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਨਮਕ ਅਤੇ ਚਾਟ ਮਸਾਲਾ ਮਿਲਾ ਕੇ ਫਲ ਖਾਣਾ ਸਿਹਤ ਲਈ ਹਾਨੀਕਾਰਕ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਨੂੰ ਇਸਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।
ਫਲਾਂ ਵਿੱਚ ਫਾਈਬਰ, ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਪਰ ਜਦੋਂ ਤੁਸੀਂ ਫਲਾਂ 'ਚ ਨਮਕ ਮਿਲਾਉਂਦੇ ਹੋ ਤਾਂ ਇਸ ਦੇ ਗੁਣ ਨਸ਼ਟ ਹੋ ਜਾਂਦੇ ਹਨ।
ਕੱਟੇ ਹੋਏ ਫਲਾਂ 'ਤੇ ਨਮਕ, ਮਸਾਲੇ ਜਾਂ ਚੀਨੀ ਪਾਉਣ ਨਾਲ ਫਲਾਂ 'ਚੋਂ ਪਾਣੀ ਨਿਕਲਦਾ ਹੈ। ਇਹ ਪਾਣੀ ਪੌਸ਼ਟਿਕ ਤੱਤ ਆਪਣੇ ਨਾਲ ਲੈ ਜਾਂਦਾ ਹੈ। ਨਮਕ 'ਚ ਮੌਜੂਦ ਸੋਡੀਅਮ ਵੀ ਸਿਹਤ ਲਈ ਚੰਗਾ ਨਹੀਂ ਹੁੰਦਾ।
ਜੇਕਰ ਤੁਹਾਨੂੰ ਹਾਈ ਬੀਪੀ ਦੀ ਸਮੱਸਿਆ ਹੈ ਤਾਂ ਤੁਹਾਨੂੰ ਨਮਕ ਅਤੇ ਚਾਟ ਮਸਾਲਾ ਵਾਲੇ ਫਲ ਬਿਲਕੁਲ ਨਹੀਂ ਖਾਣੇ ਚਾਹੀਦੇ। ਨਮਕ ਵਿੱਚ ਮੌਜੂਦ ਸੋਡੀਅਮ ਬੀਪੀ ਨੂੰ ਵਧਾ ਸਕਦਾ ਹੈ ਅਤੇ ਕਿਡਨੀ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਜੇਕਰ ਤੁਸੀਂ ਫਰੂਟ ਚਾਟ ਬਣਾ ਰਹੇ ਹੋ ਤਾਂ ਖੱਟੇ ਅਤੇ ਮਿੱਠੇ ਫਲਾਂ ਨੂੰ ਮਿਲਾ ਕੇ ਨਾ ਖਾਓ। ਇਸ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
ਇੱਕ ਸਮੇਂ ਵਿੱਚ ਇੱਕ ਫਲ ਖਾਣਾ ਬਿਹਤਰ ਹੁੰਦਾ ਹੈ ਅਤੇ ਤੁਹਾਨੂੰ ਫਲ ਕੱਟ ਕੇ ਤੁਰੰਤ ਖਾ ਲੈਣਾ ਚਾਹੀਦਾ ਹੈ। ਫਲਾਂ ਨੂੰ ਕੱਟ ਕੇ ਲੰਬੇ ਸਮੇਂ ਤੱਕ ਰੱਖਣ ਤੋਂ ਬਾਅਦ ਇਨ੍ਹਾਂ ਨੂੰ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।