ਜੇ ਸ਼ਨੀ ਦੇਵ ਨੂੰ ਕਰਨਾ ਚਾਹੁੰਦੇ ਹੋ ਖੁਸ਼ ਤਾਂ ਸ਼ਨੀਵਾਰ ਦੀ ਰਾਤ ਨੂੰ ਕਰੋ ਇਹ ਉਪਾਅ


By Neha diwan2023-10-03, 10:30 ISTpunjabijagran.com

ਸ਼ਨੀ ਦੇਵ

ਸ਼ਨੀ ਦੇਵ ਨੂੰ ਖੁਸ਼ ਕਰਨ ਲਈ ਲੋਕ ਸ਼ਨੀਵਾਰ ਨੂੰ ਪੂਜਾ ਕਰਦੇ ਹਨ। ਲੋਕ ਸਰ੍ਹੋਂ ਦਾ ਤੇਲ ਵੀ ਦਾਨ ਕਰਦੇ ਹਨ। ਜੇ ਸ਼ਨੀ ਦੇਵ ਦੀ ਕਿਰਪਾ ਹੁੰਦੀ ਹੈ ਤਾਂ ਮਨੁੱਖ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।

ਸ਼ਨੀ ਦੀ ਮਹਾਦਸ਼ਾ

ਕਈ ਲੋਕਾਂ ਦੀ ਕੁੰਡਲੀ 'ਚ ਸ਼ਨੀ ਦੀ ਮਹਾਦਸ਼ਾ ਹੁੰਦੀ ਹੈ, ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਨੀਦੇਵ ਨੂੰ ਖੁਸ਼ ਕਰਨ ਲਈ ਲੋਕ ਹਰ ਸ਼ਨੀਵਾਰ ਨੂੰ ਪੂਜਾ ਕਰਦੇ ਹਨ।

ਕਣਕ

ਸ਼ਨੀਵਾਰ ਨੂੰ ਕਾਲੇ ਚਨੇ ਤੇ ਤੁਲਸੀ ਦੇ ਪੱਤਿਆਂ ਨਾਲ ਕਣਕ ਨੂੰ ਪੀਸ ਲਓ। ਇਸ ਆਟੇ ਤੋਂ ਰੋਟੀ ਬਣਾ ਲਓ। ਪਹਿਲੀ ਰੋਟੀ ਗਾਂ ਨੂੰ ਖੁਆਓ ਤੇ ਆਖਰੀ ਰੋਟੀ 'ਤੇ ਸਰ੍ਹੋਂ ਦਾ ਤੇਲ ਲਗਾ ਕੇ ਕੁੱਤੇ ਨੂੰ ਖੁਆਓ।

ਲੌਂਗ

ਸ਼ਨੀ ਦੇਵ ਦੀ ਕਿਰਪਾ ਪ੍ਰਾਪਤ ਕਰਨ ਲਈ ਸ਼ਨੀਵਾਰ ਨੂੰ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਸ਼ਨੀਵਾਰ ਨੂੰ ਹਨੂੰਮਾਨ ਮੰਦਰ 'ਚ ਨਿੰਬੂ 'ਚ ਚਾਰ ਲੌਂਗ ਪਾ ਕੇ ਬਜਰੰਗ ਬਲੀ ਦੇ ਸਾਹਮਣੇ ਰੱਖ ਦਿਓ।

ਸ਼ਨੀ ਦੋਸ਼ ਤੋਂ ਛੁਟਕਾਰਾ ਪਾਉਣ ਲਈ

ਸ਼ਨੀਵਾਰ ਦੀ ਸ਼ਾਮ ਨੂੰ ਪਿੱਪਲ ਦੇ ਦਰੱਖਤ ਦੇ ਕੋਲ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ ਤੇ ਦਰੱਖਤ ਦੇ ਦੁਆਲੇ ਚੱਕਰ ਲਗਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸ਼ਨੀ ਦੇਵ ਬਹੁਤ ਜਲਦੀ ਖੁਸ਼ ਹੋ ਜਾਂਦੇ ਹਨ।

ਹਨੂੰਮਾਨ ਚਾਲੀਸਾ ਦਾ ਪਾਠ

ਸ਼ਨੀਵਾਰ ਸ਼ਾਮ ਨੂੰ ਹਨੂੰਮਾਨ ਚਾਲੀਸਾ ਅਤੇ ਸੁੰਦਰ ਕਾਂਡ ਦਾ ਪਾਠ ਕਰੋ। ਇਸ ਤੋਂ ਬਾਅਦ ਪ੍ਰਸ਼ਾਦ ਵੰਡੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਕਾਰਨ ਸ਼ਨੀ ਹਨੂੰਮਾਨ ਦੇ ਭਗਤਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਦਿੰਦੇ ਹਨ।

ਕਾਲੇ ਕੱਪੜੇ ਪਹਿਨ ਤੇ ਪੂਜਾ ਕਰੋ

ਸ਼ਨੀਵਾਰ ਸ਼ਾਮ ਨੂੰ ਇਸ਼ਨਾਨ ਕਰਨ ਤੋਂ ਬਾਅਦ ਕਾਲੇ ਕੱਪੜੇ ਪਹਿਨ ਕੇ ਨੇੜੇ ਦੇ ਸ਼ਨੀ ਮੰਦਿਰ 'ਚ ਜਾ ਕੇ ਸ਼ਨੀ ਦੇਵ ਦੀ ਪੂਜਾ ਕਰੋ ਅਤੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ। ਤੇਲ ਵਿੱਚ ਕਾਲੇ ਤਿਲ ਜ਼ਰੂਰ ਪਾਓ।

ਸਾਲ ਦਾ ਦੂਜਾ ਸੂਰਜ ਗ੍ਰਹਿਣ ਲੱਗੇਗਾ ਇਸ ਮਹੀਨੇ, ਜਾਣੋ ਸੂਤਕ ਕਾਲ ਦਾ ਸਮਾਂ