ਸਾਲ 2023 ਦਾ ਪਹਿਲਾ ਸੂਰਜ ਗ੍ਰਹਿਣ ਤੇ ਪਹਿਲਾ ਚੰਦਰ ਗ੍ਰਹਿਣ ਲੱਗ ਚੁੱਕਾ ਹੈ। ਸਾਲ ਦਾ ਦੂਜਾ ਸੂਰਜ ਗ੍ਰਹਿਣ 14 ਅਕਤੂਬਰ ਦਿਨ ਸ਼ਨੀਵਾਰ ਨੂੰ ਲੱਗੇਗਾ।
ਇਸ ਦਿਨ ਸੂਰਜ ਗ੍ਰਹਿਣ ਸਵੇਰੇ 08:34 ਵਜੇ ਸ਼ੁਰੂ ਹੋਵੇਗਾ ਤੇ 02:25 ਵਜੇ ਸਮਾਪਤ ਹੋਵੇਗਾ। ਇਹ ਗ੍ਰਹਿਣ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ। ਇਸ ਕਾਰਨ ਭਾਰਤ ਵਿੱਚ ਕੋਈ ਵੀ ਸੂਤਕ ਸਮਾਂ ਵੈਧ ਨਹੀਂ ਹੋਵੇਗਾ।
ਸੂਰਜ ਗ੍ਰਹਿਣ ਸਾਰੀਆਂ 12 ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ।ਮੇਖ, ਕਰਕ, ਤੁਲਾ ਤੇ ਮਕਰ ਰਾਸ਼ੀ ਵਾਲਿਆਂ ਨੂੰ ਇਸ ਸਮੇਂ ਦੌਰਾਨ ਸਾਵਧਾਨ ਰਹਿਣ ਦੀ ਲੋੜ ਹੈ।
2023 ਦਾ ਦੂਜਾ ਸੂਰਜ ਗ੍ਰਹਿਣ ਉੱਤਰੀ ਅਮਰੀਕਾ, ਕੈਨੇਡਾ, ਗੁਆਟੇਮਾਲਾ, ਮੈਕਸੀਕੋ, ਅਰਜਨਟੀਨਾ, ਕੋਲੰਬੀਆ, ਕਿਊਬਾ, ਬਾਰਬਾਡੋਸ, ਪੇਰੂ, ਉਰੂਗਵੇ, ਐਂਟੀਗੁਆ ਅਤੇ ਹੋਰ ਦੇਸ਼ਾਂ ਵਿੱਚ ਦਿਖਾਈ ਦੇਵੇਗਾ।
ਕਿਉਂਕਿ ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ, ਭਾਰਤ ਵਿੱਚ ਕੋਈ ਸੂਤਕ ਕਾਲ ਨਹੀਂ ਹੋਵੇਗਾ। ਸੂਤਕ ਕਾਲ ਉਹ ਸਮਾਂ ਹੈ ਜਦੋਂ ਕਿਸੇ ਕਿਸਮ ਦੀ ਪੂਜਾ ਨਹੀਂ ਕਰਨੀ ਚਾਹੀਦੀ।
ਜਦੋਂ ਚੰਦਰਮਾ ਸੂਰਜ ਤੇ ਧਰਤੀ ਦੇ ਵਿਚਕਾਰੋਂ ਲੰਘਦਾ ਹੈ ਤਾਂ ਸੂਰਜ ਗ੍ਰਹਿਣ ਹੁੰਦੈ। ਜਿਸ ਕਾਰਨ ਸੂਰਜ ਦੀ ਰੌਸ਼ਨੀ ਧਰਤੀ ਤਕ ਨਹੀਂ ਪਹੁੰਚਦੀ। ਇਹ ਉਦੋਂ ਹੁੰਦਾ ਹੈ ਜਦੋਂ ਸੂਰਜ, ਚੰਦਰਮਾ ਤੇ ਧਰਤੀ ਇੱਕੋ ਲਾਈਨ 'ਤੇ ਹੁੰਦੇ ਹਨ।