ਸ਼ਾਹੀ ਪਨੀਰ ਬਣਿਆ ਦੁਨੀਆ ਦਾ ਤੀਜਾ ਸਭ ਤੋਂ ਮਸ਼ਹੂਰ ਪਕਵਾਨ
By Neha Diwan
2023-04-10, 11:24 IST
punjabijagran.com
ਭਾਰਤੀ ਪਕਵਾਨ
ਹਰ ਕੋਈ ਇਸ ਗੱਲ ਨਾਲ ਸਹਿਮਤ ਹੋਵੇਗਾ। ਭਾਰਤੀ ਮਸਾਲਿਆਂ ਅਤੇ ਭਾਰਤੀ ਭੋਜਨ ਦੀ ਖੁਸ਼ਬੂ ਦੇਸ਼ ਤੇ ਪੂਰੀ ਦੁਨੀਆ ਵਿੱਚ ਇੰਨੀ ਮਸ਼ਹੂਰ ਹੈ ਕਿ ਇਸਦੀ ਮਹਿਕ ਨਾਲ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ।
ਪਸੰਦੀਦਾ ਪਨੀਰ ਪਕਵਾਨ
ਹੁਣ ਹਾਲ ਹੀ 'ਚ ਭਾਰਤੀਆਂ ਦੇ ਪਸੰਦੀਦਾ ਪਨੀਰ ਪਕਵਾਨਾਂ 'ਚੋਂ ਇਕ ਸ਼ਾਹੀ ਪਨੀਰ ਨੂੰ ਦੁਨੀਆ ਦੇ ਤੀਜੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਪਕਵਾਨਾਂ 'ਚ ਸ਼ਾਮਲ ਕੀਤਾ ਗਿਆ ਹੈ।
ਸ਼ਾਹੀ ਪਨੀਰ
ਸ਼ਾਹੀ ਪਨੀਰ 'ਚ ਸਵਾਦ ਦਾ ਤੜਕਾ ਇਸ ਤਰ੍ਹਾਂ ਲਗਾਇਆ ਜਾਂਦਾ ਹੈ ਕਿ ਇਸ ਨੂੰ ਖਾਣ ਨਾਲ ਪੇਟ ਤਾਂ ਭਰ ਜਾਂਦਾ ਹੈ ਪਰ ਮਨ ਸੰਤੁਸ਼ਟ ਨਹੀਂ ਹੁੰਦਾ।
TasteAtlas
ਹਾਲ ਹੀ 'ਚ TasteAtlas ਵੱਲੋਂ ਸਾਂਝੀ ਕੀਤੀ ਗਈ ਸੂਚੀ 'ਚ ਪਨੀਰ ਦੇ ਕਈ ਪਕਵਾਨ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ 'ਚ ਸ਼ਾਹੀ ਪਨੀਰ ਨੂੰ ਤੀਜਾ ਸਥਾਨ ਮਿਲਿਆ ਹੈ।
ਇਹ ਪਕਵਾਨ ਵੀ ਹੋਏ ਸ਼ਾਮਲ
ਇਸ ਤੋਂ ਇਲਾਵਾ ਪਨੀਰ ਟਿੱਕਾ ਨੇ 4ਵਾਂ, ਮਟਰ ਪਨੀਰ 25ਵਾਂ, ਪਾਲਕ ਪਨੀਰ 30ਵਾਂ, ਸਾਗ ਪਨੀਰ 31ਵਾਂ, ਕੜ੍ਹਾਈ ਪਨੀਰ 40ਵਾਂ ਅਤੇ ਪਨੀਰ ਮਖਾਣੀ 48ਵਾਂ ਸਥਾਨ ਹਾਸਲ ਕੀਤਾ।
ਪਨੀਰ
ਭਾਰਤ ਵਿਚ ਪਨੀਰ ਤੋਂ ਬਣੇ ਪਕਵਾਨਾਂ ਦਾ ਸਵਾਦ ਦੁਨੀਆ ਭਰ ਦੀਆਂ ਜ਼ੁਬਾਨਾਂ ਨੂੰ ਬਹੁਤ ਪਸੰਦ ਹੈ। TasteAtlas ਦੀ ਸੂਚੀ ਵਿੱਚ ਦੁਨੀਆ ਭਰ ਦੀਆਂ ਕੁੱਲ 50 ਪਨੀਰ ਪਕਵਾਨਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 7 ਭਾਰਤ ਦੀਆਂ ਹਨ।
'ਵਰਲਡਜ਼ ਬੈਸਟ ਪਨੀਰ ਡਿਸ਼'
ਸਰਵੇਖਣ ਤੋਂ ਬਾਅਦ ਇਨ੍ਹਾਂ ਪਕਵਾਨਾਂ ਨੂੰ 'ਵਰਲਡਜ਼ ਬੈਸਟ ਪਨੀਰ ਡਿਸ਼' ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ।
ਸਿਰਫ਼ 15 ਮਿੰਟਾਂ 'ਚ ਤਿਆਰ ਕਰੋ ਸੁਆਦੀ ਮੂਲੀ ਦੇ Appe
Read More