ਸ਼ਾਹਰੁਖ ਖਾਨ ਦੀ 'ਜਵਾਨ' ਨੇ ਆਖਰਕਾਰ ਆਪਣਾ ਜਾਦੂ ਚਲਾ ਹੀ ਦਿੱਤਾ ਹੈ। ਫਿਲਮ ਨੇ ਰਿਲੀਜ਼ ਦੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ।
ਜਵਾਨ ਰਿਲੀਜ਼ ਤੋਂ ਪਹਿਲਾਂ ਐਡਵਾਂਸ ਬੁਕਿੰਗ 'ਚ ਕਾਫੀ ਪੈਸਾ ਕਮਾ ਰਿਹਾ ਸੀ। ਵਪਾਰ ਵਿਸ਼ਲੇਸ਼ਕਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਫਿਲਮ ਆਪਣੇ ਸ਼ੁਰੂਆਤੀ ਦਿਨ ਕਈ ਰਿਕਾਰਡ ਤੋੜ ਸਕਦੀ ਹੈ।
ਜਵਾਨ ਨੇ ਕਾਰੋਬਾਰ 'ਚ ਬਲਾਕਬਸਟਰ ਫਿਲਮ 'ਪਠਾਨ' ਨੂੰ ਪਿੱਛੇ ਛੱਡ ਦਿੱਤਾ ਹੈ। ਪਠਾਨ ਨੇ ਪਹਿਲੇ ਦਿਨ 57 ਕਰੋੜ ਦੀ ਓਪਨਿੰਗ ਕੀਤੀ ਤੇ ਅਦਾਕਾਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਬਣ ਗਈ।
ਸ਼ਾਹਰੁਖ ਖਾਨ ਦੇ ਜਵਾਨ ਲਈ ਸ਼ੁਰੂਆਤੀ ਅੰਕੜੇ ਸ਼ਾਨਦਾਰ ਹਨ। ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ, ਜਵਾਨ ਨੇ ਘਰੇਲੂ ਬਾਕਸ ਆਫਿਸ 'ਤੇ ਪਹਿਲੇ ਦਿਨ 75 ਕਰੋੜ ਦਾ ਨੈਟ ਇਕੱਠਾ ਕੀਤਾ ਹੈ।
ਜਵਾਨ ਦਾ ਨਿਰਦੇਸ਼ਨ ਸਾਊਥ ਦੇ ਮਸ਼ਹੂਰ ਐਕਸ਼ਨ ਨਿਰਦੇਸ਼ਕ ਅਟਲੀ ਕੁਮਾਰ ਨੇ ਕੀਤਾ ਹੈ। ਫਿਲਮ ਦਾ ਨਿਰਮਾਣ ਗੌਰੀ ਖਾਨ ਤੇ ਸ਼ਾਹਰੁਖ ਦੀ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਕੀਤਾ ਗਿਆ ਹੈ।
ਜਵਾਨ ਵਿੱਚ ਸ਼ਾਹਰੁਖ ਖਾਨ ਦੇ ਨਾਲ ਨਯਨਤਾਰਾ, ਵਿਜੇ ਸੇਤੂਪਤੀ, ਪ੍ਰਿਯਾਮਣੀ, ਸਾਨਿਆ ਮਲਹੋਤਰਾ, ਸੁਨੀਲ ਗਰੋਵਰ ਅਤੇ ਰਿਧੀ ਡੋਗਰਾ ਵੀ ਹਨ। ਇਨ੍ਹਾਂ ਤੋਂ ਇਲਾਵਾ ਦੀਪਿਕਾ ਪਾਦੁਕੋਣ ਦਾ ਕੈਮਿਓ ਵੀ ਸ਼ਾਮਲ ਹੈ।