ਹਰੀ ਚਟਨੀ ਦੇ ਨਾਲ ਪਰੋਸੋ ਕਰਿਸਪੀ ਸੂਜੀ ਕਬਾਬ, ਜਾਣੋ ਆਸਾਨ ਰੈਸਿਪੀ


By Neha diwan2023-06-22, 14:30 ISTpunjabijagran.com

ਸੂਜੀ

ਅਸੀਂ ਸੂਜੀ ਨਾਲ ਕਈ ਤਰ੍ਹਾਂ ਦੇ ਪਕਵਾਨ ਬਣਾ ਕੇ ਖਾ ਸਕਦੇ ਹਾਂ ਜਿਵੇਂ- ਇਡਲੀ, ਉਪਮਾ, ਉਤਪਮ, ਢੋਕਲਾ, ਕੇਕ, ਗੁਲਾਬ ਜਾਮੁਨ ਆਦਿ।

ਕੋਲੈਸਟ੍ਰੋਲ ਅਤੇ ਫੈਟ ਨਹੀਂ ਹੁੰਦਾ

ਪਰ ਭਾਰਤ ਵਿੱਚ, ਜ਼ਿਆਦਾਤਰ ਸੂਜੀ ਦੀ ਵਰਤੋਂ ਕਈ ਕਿਸਮਾਂ ਦੇ ਮਿੱਠੇ ਪਕਵਾਨ ਬਣਾਉਣ ਲਈ ਕੀਤੀ ਜਾਂਦੀ ਹੈ। ਸੂਜੀ 'ਚ ਕੋਲੈਸਟ੍ਰੋਲ ਅਤੇ ਫੈਟ ਨਹੀਂ ਹੁੰਦਾ ਅਤੇ ਇਸ ਨੂੰ ਖਾਣ ਦੇ ਕਈ ਫਾਇਦੇ ਹੁੰਦੇ ਹਨ।

ਸੂਜੀ ਕਬਾਬ

ਹਾਂ, ਹੁਣ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨ ਦਾ ਸਮਾਂ ਹੈ. ਇਸ ਲੇਖ ਵਿੱਚ, ਅਸੀਂ ਸੂਜੀ ਕਬਾਬ ਦੀ ਇੱਕ ਆਸਾਨ ਰੈਸਿਪੀ ਸਾਂਝੀ ਕਰ ਰਹੇ ਹਾਂ, ਜਿਸ ਨੂੰ ਬਣਾਉਣਾ ਬਹੁਤ ਆਸਾਨ ਹੈ।

ਸਮੱਗਰੀ

ਸੂਜੀ 1 ਕੱਪ, ਪਨੀਰ 1 ਕੱਪ, ਆਲੂ 1 ਉਬਾਲੇ ਹੋਏ, ਲੂਣ, ਲਾਲ ਮਿਰਚ ਪਾਊਡਰ, ਕਾਲੀ ਮਿਰਚ ਪਾਊਡਰ, ਲਸਣ ਦਾ ਪੇਸਟ, ਕਸੂਰੀ ਮੇਥੀ, ਦਹੀਂ ਅੱਧਾ ਕੱਪ, ਘਿਓ 1 ਕੱਪ (ਕਬਾਬਾਂ ਨੂੰ ਤਲਣ ਲਈ)

ਵਿਧੀ ਸਟੈਪ 1

ਪਨੀਰ ਨੂੰ ਪੀਸ ਲਓ ਤੇ ਆਲੂਆਂ ਨੂੰ ਛਿੱਲ ਲਓ ਤੇ ਉਬਾਲਣ ਲਈ ਰੱਖੋ। ਇਕ ਪੈਨ ਨੂੰ ਗਰਮ ਕਰਨ ਲਈ ਰੱਖ ਦਿਓ ਤੇ ਦੋ ਚੱਮਚ ਘਿਓ 'ਚ 1 ਕੱਪ ਸੂਜੀ ਪਾ ਕੇ ਭੁੰਨਣ ਲਈ ਰੱਖ ਦਿਓ।

ਸਟੈਪ 2

ਜਦੋਂ ਸੂਜੀ ਭੁੰਨ ਜਾਵੇ ਤਾਂ ਇਸ ਨੂੰ ਇਕ ਕਟੋਰੀ ਵਿਚ ਕੱਢ ਲਓ ਅਤੇ ਇਸ ਵਿਚ 1 ਕੱਪ ਪੀਸਿਆ ਹੋਇਆ ਪਨੀਰ ਅਤੇ ਇਕ ਉਬਾਲੇ ਆਲੂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।

ਸਟੈਪ 3

ਫਿਰ ਇਸ ਵਿਚ ਸਵਾਦ ਅਨੁਸਾਰ ਨਮਕ, 1 ਚੱਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਕਾਲੀ ਮਿਰਚ ਪਾਊਡਰ, 1 ਚੱਮਚ ਲਸਣ ਦਾ ਪੇਸਟ, 1 ਚਮਚ ਕਸੂਰੀ ਮੇਥੀ ਅਤੇ ਅੱਧਾ ਕੱਪ ਦਹੀ ਪਾ ਕੇ ਮਿਸ਼ਰਣ ਤਿਆਰ ਕਰੋ।

ਸਟੈਪ 4

ਮਿਸ਼ਰਣ ਤਿਆਰ ਕਰਨ ਤੋਂ ਬਾਅਦ ਟਿੱਕੀ ਬਣਾ ਲਓ ਅਤੇ ਸਾਰੇ ਕਬਾਬਾਂ ਨੂੰ ਪਲੇਟ 'ਚ ਰੱਖ ਲਓ

ਸਟੈਪ 5

ਪੈਨ ਨੂੰ ਗੈਸ 'ਤੇ ਰੱਖੋ ਅਤੇ ਲੋੜ ਅਨੁਸਾਰ ਘਿਓ ਪਾ ਕੇ ਕਬਾਬਾਂ ਨੂੰ ਭੁੰਨ ਲਓ। ਦੋਵਾਂ ਪਾਸਿਆਂ ਤੋਂ ਤਲਣ ਤੋਂ ਬਾਅਦ, ਪਲੇਟ ਵਿਚ ਕੱਢੋ ਅਤੇ ਹਰੀ ਚਟਨੀ ਨਾਲ ਸਰਵ ਕਰੋ।

Grey Hair: ਜੇ ਛੋਟੀ ਉਮਰ 'ਚ ਸਫ਼ੈਦ ਹੋ ਰਹੇ ਹਨ ਵਾਲ ਤਾਂ ਖਾਣਾ ਬੰਦ ਕਰੋ ਜੰਕ ਫੂਡ