Grey Hair: ਜੇ ਛੋਟੀ ਉਮਰ 'ਚ ਸਫ਼ੈਦ ਹੋ ਰਹੇ ਹਨ ਵਾਲ ਤਾਂ ਖਾਣਾ ਬੰਦ ਕਰੋ ਜੰਕ ਫੂਡ


By Neha diwan2023-06-22, 13:23 ISTpunjabijagran.com

Grey Hair

ਪਹਿਲਾਂ ਵਾਲਾਂ ਦੇ ਸਫ਼ੈਦ ਹੋਣ ਦੀ ਸਮੱਸਿਆ 30-40 ਸਾਲ ਦੀ ਉਮਰ ਵਿੱਚ ਹੁੰਦੀ ਸੀ ਪਰ ਅੱਜਕੱਲ੍ਹ 15 ਸਾਲ ਦੇ ਬੱਚਿਆਂ ਦੇ ਵਾਲ ਵੀ ਸਫ਼ੇਦ ਹੋਣ ਲੱਗ ਪਏ ਹਨ।

ਜੰਕ ਫੂਜੰਕ ਫੂਡ

ਮੁੱਖ ਕਾਰਨ ਭੋਜਨ ਹੈ, ਅੱਜ-ਕੱਲ੍ਹ ਹਰ ਕੋਈ ਪੌਸ਼ਟਿਕ ਭੋਜਨ ਦੀ ਬਜਾਏ ਜੰਕ ਫੂਡ ਦਾ ਜ਼ਿਆਦਾ ਸੇਵਨ ਕਰਨ ਲੱਗ ਪਿਆ ਹੈ। ਜੰਕ ਫੂਡ ਖਾਣ ਨਾਲ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਇਲਾਵਾ ਸਰੀਰ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ।

ਮਾਹਿਰਾਂ ਦੇ ਰਾਏ

ਹੁਣ ਉਹ ਸਿਰਫ਼ ਮੋਬਾਈਲ ਹੀ ਪਸੰਦ ਕਰਨ ਲੱਗ ਪਿਆ ਹੈ। ਜਿਸ ਕਾਰਨ ਸਰੀਰਕ ਗਤੀਵਿਧੀਆਂ ਨਹੀਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਚੰਗੇ ਦਿਖਣ ਲਈ ਵਾਲਾਂ 'ਚ ਵੱਖ-ਵੱਖ ਤਰ੍ਹਾਂ ਦੇ ਕੈਮੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ।

ਕਿਸੇ ਵੀ ਤਰ੍ਹਾਂ ਦਾ ਕੈਮੀਕਲ ਨਾ ਲਗਾਓ

ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵਾਲਾਂ 'ਤੇ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਨਾ ਲਗਾਓ। ਨਾਲ ਹੀ, ਰੋਜ਼ਾਨਾ ਸ਼ੈਂਪੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਗਰਮ ਪਾਣੀ ਵਾਲਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਨਾਰੀਅਲ ਤੇਲ ਲਗਾਓ

ਇਸ ਲਈ ਵਾਲਾਂ ਨੂੰ ਧੋਣ ਲਈ ਹਮੇਸ਼ਾ ਕੋਸੇ ਜਾਂ ਠੰਡੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਵਾਲਾਂ ਵਿੱਚ ਹਮੇਸ਼ਾ ਨਾਰੀਅਲ ਤੇਲ ਲਗਾਓ। ਇਸ ਨਾਲ ਵਾਲਾਂ ਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਮਿਲ ਜਾਂਦੇ ਹਨ

ਸਿਰ ਢੱਕ ਕੇ ਰੱਖੋ

ਇਸ ਦੇ ਨਾਲ ਹੀ ਜਦੋਂ ਵੀ ਘਰ ਤੋਂ ਬਾਹਰ ਨਿਕਲਦੇ ਹੋ ਅਤੇ ਧੂੜ ਵਿੱਚ ਜਾਣਾ ਪਵੇ ਤਾਂ ਸਿਰ ਉੱਤੇ ਟੋਪੀ ਜ਼ਰੂਰ ਪਾਓ ਕਿਉਂਕਿ ਧੂੜ ਅਤੇ ਮਿੱਟੀ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਵੀ ਪੈਦਾ ਕਰਦੀਆਂ ਹਨ।

ਜਾਣੋ ਗਰਮੀਆਂ 'ਚ ਵੇਸਨ ਨੂੰ ਚਿਹਰੇ 'ਤੇ ਲਗਾਉਣ ਦੇ ਫਾਇਦੇ