ਹਿੰਦੂ ਧਰਮ 'ਚ ਪਿੱਤਰ ਪੱਖ ਦਾ ਵਿਸ਼ੇਸ਼ ਮਹੱਤਵ ਹੈ, ਤੁਹਾਡੇ ਪੂਰਵਜ ਸ਼ਾਂਤੀ ਪ੍ਰਾਪਤ ਕਰ ਸਕਣ। ਜੇ ਕੋਈ ਵਿਅਕਤੀ ਪਿੱਤਰ ਪੱਖ ਦੀ ਮਿਆਦ ਦੌਰਾਨ ਪੂਰਵਜਾਂ ਦਾ ਸਰਾਧ ਨਹੀਂ ਕਰਦਾ ਹੈ, ਤਾਂ ਪੂਰਵਜਾਂ ਨੂੰ ਸ਼ਾਂਤੀ ਨਹੀਂ ਮਿਲਦੀ
ਪਿੱਤਰ ਪੱਖ ਨੂੰ ਇੱਕ ਅਵਧੀ ਮੰਨਿਆ ਜਾਂਦੈ ਜੋ ਕਿਸੇ ਦੇ ਪੂਰਵਜਾਂ ਦਾ ਸਨਮਾਨ ਕਰਨ ਤੇ ਸ਼ਰਧਾਂਜਲੀ ਦੇਣ ਲਈ ਸਮਰਪਿਤ ਹੈ। ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਨ ਤੇ ਅਸ਼ੀਰਵਾਦ ਲੈਣ ਲਈ ਵੱਖ-ਵੱਖ ਰਸਮਾਂ ਕੀਤੀਆਂ ਜਾਂਦੀਆਂ ਹਨ।
ਇੰਨਾ ਹੀ ਨਹੀਂ, ਇਸ ਦੌਰਾਨ ਪੂਰਵਜਾਂ ਲਈ ਭੋਜਨ ਵੀ ਕੱਢਿਆ ਜਾਂਦਾ ਹੈ ਤੇ ਇਹ ਭੋਜਨ ਕੁੱਤੇ, ਗਾਂ, ਕਾਂ ਅਤੇ ਕੀੜੀਆਂ ਦੀ ਮਦਦ ਨਾਲ ਉਨ੍ਹਾਂ ਤਕ ਪਹੁੰਚਾਇਆ ਜਾਂਦਾ ਹੈ।
ਪਿੱਤਰ ਪੱਖ ਦਾ ਪੂਰਾ ਸਮਾਂ ਪੂਰਵਜਾਂ ਨੂੰ ਸਮਰਪਿਤ ਮੰਨਿਆ ਜਾਂਦਾ ਹੈ ਅਤੇ ਇਸ ਸਮੇਂ ਦੌਰਾਨ ਸਾਡੇ ਪੂਰਵਜ ਧਰਤੀ 'ਤੇ ਆਉਂਦੇ ਹਨ ਅਤੇ ਸਾਡੇ ਰਾਹੀਂ ਪਾਣੀ ਅਤੇ ਭੋਜਨ ਪ੍ਰਾਪਤ ਕਰਦੇ ਹਨ।
ਪੂਰਵਜਾਂ ਲਈ ਸਰਾਧ ਦੀਆਂ ਰਸਮਾਂ ਸਿਰਫ ਪੁਰਸ਼ਾਂ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ ਅਤੇ ਹਿੰਦੂਆਂ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੁਆਰਾ ਕੀਤਾ ਗਿਆ ਤਰਪਣ ਅਤੇ ਪਿਂਡ ਦਾਨ ਪੂਰਵਜਾਂ ਨੂੰ ਸਵੀਕਾਰ ਹੁੰਦਾ ਹੈ।
ਜੇ ਤੁਸੀਂ ਮਾਹਵਾਰੀ ਦੇ ਕਾਰਨ ਆਪਣੇ ਕਿਸੇ ਸਰਾਧ ਨਹੀਂ ਕਰਨਾ ਚਾਹੁੰਦੇ ਤਾਂ ਪਿੱਤਰ ਪੱਖ ਦੀ ਪੂਰਤੀ ਵਾਲੇ ਦਿਨ ਭਾਵ ਮੱਸਿਆ ਦੇ ਦਿਨ, ਉਨ੍ਹਾਂ ਲਈ ਭੋਜਨ ਕੱਢੋ ਤੇ ਕਿਸੇ ਨੂੰ ਭੋਜਨ ਵੀ ਦਿਓ।
ਜੋਤਿਸ਼ ਵਿਚ ਕਿਹਾ ਗਿਆ ਹੈ ਕਿ ਪੀਰੀਅਡਜ਼ ਦੌਰਾਨ ਕਿਸੇ ਵੀ ਪੂਜਾ-ਪਾਠ ਤੋਂ ਦੂਰ ਰਹਿਣਾ ਚਾਹੀਦਾ ਹੈ। ਪੀਰੀਅਡਜ਼ 'ਚ ਸਰਾਧ ਨਾ ਕਰੋ। ਹਾਲਾਂਕਿ, ਇਹ ਤੁਹਾਡਾ ਨਿੱਜੀ ਫੈਸਲਾ ਵੀ ਹੋ ਸਕਦਾ ਹੈ।
ਜੇਕਰ ਤੁਸੀਂ ਵਿਗਿਆਨ ਨੂੰ ਮੰਨਦੇ ਹੋ ਤਾਂ ਪੀਰੀਅਡਜ਼ ਦੌਰਾਨ ਸਰਾਧ ਨਾਲ ਸਬੰਧਤ ਕੋਈ ਵੀ ਕੰਮ ਨਾ ਕਰਨ ਦਾ ਕੋਈ ਤਰਕ ਨਹੀਂ ਹੈ ਤੇ ਵਿਗਿਆਨ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ।