ਸਰਗੁਣ ਮਹਿਤਾ ਨੇ ਟੀਵੀ ਸੀਰੀਅਲ 12/24 ਕਰੋਲਬਾਗ ਤੋਂ ਐਕਟਿੰਗ ਡੈਬਿਊ ਕੀਤਾ ਪਰ ਫੁਲਵਾ ਤੋਂ ਫੇਮ ਮਿਲੀ। ਇਸ ਤੋਂ ਬਾਅਦ ਕਿਯਾ ਹੂਯਾ ਤੇਰਾ ਵਾਦਾ, ਬਾਲਿਕਾ ਵਧੂ, ਤੇਰੀ ਮੇਰੀ ਲਵ ਸਟੋਰੀਜ਼, ਰਿਸ਼ਤੋਂ ਕਾ ਮੇਲਾ ਵਰਗੇ ਸ਼ੋਅ ਕੀਤੇ।
ਸਰਗੁਣ ਦਾ ਮਿਊਜ਼ਿਕ ਵੀਡੀਓ ਕਿਸਮਤ, ਤਿਤਲੀਆਂ, ਲਾਰੇ ਜ਼ਬਰਦਸਤ ਹਿੱਟ ਹੋਏ।
ਸਰਗੁਣ ਮਹਿਤਾ ਨੇ ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ ਅੰਗਰੇਜ਼ ਕੀਤੀ। ਇਸ ਫਿਲਮ ’ਚ ਉਸ ਨੂੰ ਬਿਹਤਰੀਨ ਅਦਾਕਾਰਾ ਦਾ ਐਵਾਰਡ ਵੀ ਮਿਲਿਆ ਸੀ।
ਸਰਗੁਣ ਹੁਣ ਹਿੰਦੀ ਸ਼ੋਅਜ਼ ’ਚ ਐਕਟਿਵ ਨਹੀਂ ਹੈ। ਉਹ ਪੰਜਾਬੀ ਸਿਨੇਮਾ ਵਿਚ ਜ਼ਿਆਦਾ ਸਰਗਰਮ ਹੈ।
ਸਰਗੁਣ ਪੰਜਾਬੀਆਂ ਦੀਆਂ ਟਾਪ 10 ਅਦਾਕਾਰਾ ’ਚ ਸ਼ਾਮਲ ਹੈ। ਚਾਹੇ ਗਾਣੇ ਹੋਣ ਜਾਂ ਫਿਲਮਾਂ ਹਰ ਪਾਸੇ ਸਰਗੁਣ ਦੀ ਹੀ ਡਿਮਾਂਡ ਹੈ।
ਸਰਗੁਣ ਮਹਿਤਾ ਪ੍ਰੋਡਿਊਸਰ ਵੀ ਹੈ। ਉਹ ਹਿੰਦੀ ਸ਼ੋਅਜ਼ ਨੂੰ ਪ੍ਰੋਡਿਊਸ ਕਰ ਰਹੀ ਹੈ। ਸੀਰੀਅਲ ਉਡਾਰੀਆਂ ਅਤੇ ਸਵਰਣ ਘਰ ਸ਼ਾਮਲ ਹਨ।
ਪੰਜਾਬ ਦੇ ਨਾਲ ਨਾਲ ਦੇਸ਼ ਭਰ ’ਚ ਚੰਗੀ ਖਾਸੀ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ ’ਤੇ ਉਸ ਦੇ 7.6 ਮਿਲੀਅਨ ਫਾਲੋਅਰਜ਼ ਹਨ।
ਸਰਗੁਣ ਤੇ ਰਵੀ ਦੀ ਜੋੜੀ ਵੀ ਫੈਨਜ਼ ਦੀ ਫੇਵਰੈਟ ਹੈ। ਦੋਵਾਂ ਦਾ ਸੀਰੀਅਲ 12/24 ਕਰੋਲਬਾਗ ਦੇ ਸੈਟ ’ਤੇ ਹੋਇਆ ਪਿਆਰ ਪ੍ਰਵਾਨ ਚਡ਼੍ਹਿਆ ਤੇ 2013 ’ਚ ਵਿਆਹ ਹੋ ਗਿਆ। ਦੋਵੇਂ ਹੈਪੀ ਮੈਰਿਡ ਲਾਈਫ ਜੀ ਰਹੇ ਹਨ।
ਸਰਗੁਣ ਹੁਣ ਬਾਲੀਵੁੱਡ ਫਿਲਮ ਕਠਪੁਤਲੀ ’ਚ ਡੈਬਿਊ ਕਰ ਰਹੀ ਹੈ। ਇਸ ਫਿਲਮ ’ਚ ਸਰਗੁਣ ਐਸਐਚਓ ਪਰਮਾਰ ਦਾ ਰੋਲ ਕਰ ਰਹੀ ਹੈ। ਟ੍ਰੇਲਰ ਦੇਖ ਕੇ ਲਗਦਾ ਹੈ ਕਿ ਉਹ ਪ੍ਰਾਮਿਸਿੰਗ ਕਰੈਕਟਰ ਅਦਾ ਕਰ ਰਹੀ ਹੈ।
2020 ਦੇ ਅੰਕੜਿਆਂ ਮੁਤਾਬਕ ਸਰਗੁਣ ਤੇ ਉਸ ਦੇ ਪਤੀ ਰਵੀ ਕੋਲ 22 ਮਿਲੀਅਨ ਭਾਵ 300 ਕਰੋੜ ਦੀ ਜਾਇਦਾਦ ਹੈ। ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਅਮੀਰ ਅਦਾਕਾਰਾ ਹੈ।