Adhuri Prem Kahani: ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਦੀ ਲਵ ਸਟੋਰੀ ਰਹਿ ਗਈ ਅਧੂਰੀ


By Neha diwan2023-06-25, 14:23 ISTpunjabijagran.com

ਬਾਲੀਵੁੱਡ

ਬਾਲੀਵੁੱਡ ਆਪਣੀਆਂ ਰੋਮਾਂਟਿਕ ਤੇ ਮਨੋਰੰਜਕ ਫਿਲਮਾਂ ਲਈ ਜਾਣਿਆ ਜਾਂਦਾ ਹੈ। ਫਿਲਮ ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਦੇ ਕੁਝ ਕਲਾਕਾਰ ਤੇ ਅਭਿਨੇਤਰੀਆਂ ਇਕ-ਦੂਜੇ ਦੇ ਨੇੜੇ ਆ ਜਾਂਦੇ ਹਨ ਤੇ ਪਿਆਰ ਹੋ ਜਾਂਦੈ

ਸਲਮਾਨ ਖਾਨ ਤੇ ਐਸ਼ਵਰਿਆ ਰਾਏ

ਸਲਮਾਨ ਖਾਨ ਤੇ ਐਸ਼ਵਰਿਆ ਰਾਏ ਦੀ ਪ੍ਰੇਮ ਕਹਾਣੀਆਂ ਕਿਸੇ ਸਮੇਂ ਫਿਲਮ ਇੰਡਸਟਰੀ 'ਚ ਸੁਰਖੀਆਂ ਵਿੱਚ ਸੀ। ਸਲਮਾਨ ਐਸ਼ਵਰਿਆ ਨੂੰ ਪਾਗਲਾਂ ਵਾਂਗ ਪਿਆਰ ਕਰਦੇ ਸਨ। ਪਰ ਦੋਵਾਂ ਦਾ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲ ਸਕਿਆ।

ਅਮਿਤਾਭ ਬੱਚਨ ਅਤੇ ਰੇਖਾ

ਅਮਿਤਾਭ ਬੱਚਨ ਅਤੇ ਰੇਖਾ ਦੀ ਕਹਾਣੀ ਬਾਲੀਵੁੱਡ ਇੰਡਸਟਰੀ ਵਿੱਚ ਸਭ ਤੋਂ ਮਸ਼ਹੂਰ ਕਹਾਣੀਆਂ ਵਿੱਚੋਂ ਇੱਕ ਹੈ। ਉਨ੍ਹਾਂ ਦੀ ਲਵ ਸਟੋਰੀ 1976 'ਚ ਸ਼ੁਰੂ ਹੋਈ ਸੀ। ਹਾਲਾਂਕਿ, ਇਹ ਪ੍ਰੇਮ ਕਹਾਣੀ ਖਤਮ ਹੋ ਗਈ ਅਤੇ ਉਹ ਕਦੇ ਇਕੱਠੇ ਨਹੀਂ ਹੋਏ।

ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਣ

ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਣ ਦੀ ਪ੍ਰੇਮ ਕਹਾਣੀ ਅਜੋਕੇ ਸਮੇਂ ਦੀ ਸਭ ਤੋਂ ਸ਼ਾਨਦਾਰ ਪ੍ਰੇਮ ਕਹਾਣੀਆਂ ਵਿੱਚੋਂ ਇੱਕ ਹੈ ਹਾਲਾਂਕਿ, ਉਨ੍ਹਾਂ ਨੇ ਬ੍ਰੇਕਅੱਪ ਦੀ ਚੋਣ ਕੀਤੀ ਅਤੇ ਹੁਣ ਦੋਵੇਂ ਵੱਖ-ਵੱਖ ਰਾਹਾਂ 'ਤੇ ਹਨ।

ਅਕਸ਼ੈ ਕੁਮਾਰ ਅਤੇ ਰਵੀਨਾ ਟੰਡਨ

ਫਿਲਮਾਂ ਦੀ ਸ਼ੂਟਿੰਗ ਦੌਰਾਨ ਉਹ ਇੱਕ ਦੂਜੇ ਦੇ ਕਰੀਬ ਆ ਗਏ ਤੇ ਗੱਲ ਵਿਆਹ ਤੱਕ ਵੀ ਪਹੁੰਚ ਗਈ। ਦੋਵਾਂ ਦੀ ਮੰਗਣੀ ਵੀ ਹੋ ਗਈ ਸੀ, ਫਿਰ ਇਹ ਰਿਸ਼ਤਾ ਟੁੱਟ ਗਿਆ। ਬਾਲੀਵੁੱਡ ਕਪਲਜ਼ ਦੀ ਗੱਲ ਹੁੰਦੀ ਹੈ ਤਾਂ ਉਨ੍ਹਾਂ ਦਾ ਨਾਂ ਜ਼ਰੂਰ ਆਉਂਦਾ ਹੈ

ਕਰੀਨਾ ਕਪੂਰ ਤੇ ਸ਼ਾਹਿਦ ਕਪੂਰ

ਕਰੀਨਾ ਕਪੂਰ ਤੇ ਸ਼ਾਹਿਦ ਕਪੂਰ ਨੇ ਕਰੀਬ 5 ਸਾਲ ਇੱਕ ਦੂਜੇ ਨੂੰ ਡੇਟ ਕੀਤਾ। ਦੋਹਾਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਵੀ ਕੀਤਾ ਪਰ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲ ਸਕਿਆ ਅਤੇ 2006 'ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ।

ਸੰਜੇ ਦੱਤ ਤੇ ਮਾਧੁਰੀ ਦੀਕਸ਼ਿਤ

ਸੰਜੇ ਦਾ ਪਹਿਲਾ ਵਿਆਹ ਰਿਚਾ ਸ਼ਰਮਾ ਨਾਲ ਹੋਇਆ ਸੀ ਪਰ ਉਸ ਦੀ ਪਤਨੀ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਜਦੋਂ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਇੱਕ ਦੂਜੇ ਦੇ ਕਰੀਬ ਆ ਗਏ। ਪਰ ਉਹਨਾਂ ਦੀ ਨੇੜਤਾ ਕਿਸੇ ਨੂੰ ਪਸੰਦ ਨਹੀਂ ਸੀ।

ਅਭਿਸ਼ੇਕ ਬੱਚਨ ਅਤੇ ਕਰਿਸ਼ਮਾ ਕਪੂਰ

ਅਮਿਤਾਭ ਬੱਚਨ ਦੇ ਜਨਮਦਿਨ 'ਤੇ ਕਰਿਸ਼ਮਾ ਕਪੂਰ ਅਤੇ ਅਭਿਸ਼ੇਕ ਬੱਚਨ ਦੀ ਰਿੰਗ ਸੈਰੇਮਨੀ ਹੋਈ। ਪਰਿਵਾਰਕ ਰਿਸ਼ਤਿਆਂ ਵਿੱਚ ਖਟਾਸ ਆਉਣ ਕਾਰਨ ਦੋਵੇਂ ਵੱਖ ਹੋ ਗਏ।

ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੇ ਸੀ-ਸੈਕਸ਼ਨ ਡਲਿਵਰੀ ਦੀ ਕੀਤੀ ਚੋਣ