ਅਦਾਕਾਰੀ ਹੀ ਨਹੀਂ ਸਗੋਂ ਬਿਜ਼ਨੈੱਸ 'ਚ ਵੀ ਮਾਹਿਰ ਹਨ ਇਹ 9 ਟਾਪ ਅਭਿਨੇਤਰੀਆਂ


By Neha diwan2024-09-19, 16:18 ISTpunjabijagran.com

ਰੂਪਾਲੀ ਗਾਂਗੁਲੀ

ਰੂਪਾਲੀ ਗਾਂਗੁਲੀ ਦਾ ਲਿਸਟ ਟਾਪ 'ਤੇ ਹੈ। ਉਹ ਇੱਕ ਸ਼ਾਨਦਾਰ ਅਭਿਨੇਤਰੀ ਹੈ ਸਗੋਂ ਇੱਕ ਬਿਜ਼ਨੈੱਸ ਵੂਮੈਨ ਵੀ ਹੈ। ਰੂਪਾਲੀ ਨੇ ਸਾਲ 2000 ਵਿੱਚ ਆਪਣੇ ਪਿਤਾ ਨਾਲ ਪ੍ਰੋਡਕਸ਼ਨ ਹਾਊਸ ਦੀ ਸਥਾਪਨਾ ਕੀਤੀ ਸੀ।

ਦਿਵਯੰਕਾ ਤ੍ਰਿਪਾਠੀ

ਦਿਵਯੰਕਾ ਤ੍ਰਿਪਾਠੀ ਇਕ ਬਿਜ਼ਨੈੱਸ ਵੂਮੈਨ ਵੀ ਹੈ। ਅਦਾਕਾਰਾ ਦੇ ਹੋਮ ਟਾਊਨ ਭੋਪਾਲ ਵਿੱਚ ਇੱਕ ਡਾਂਸ ਅਕੈਡਮੀ ਹੈ। ਦਿਵਯੰਕਾ ਲੰਬੇ ਸਮੇਂ ਤੋਂ ਟੀਵੀ ਸਕ੍ਰੀਨ ਤੋਂ ਦੂਰ ਹੈ ਤੇ ਉਹ ਓਟੀਟੀ ਪ੍ਰੋਜੈਕਟਾਂ 'ਤੇ ਧਿਆਨ ਦੇ ਰਹੀ ਹੈ।

ਸਰਗੁਣ ਮਹਿਤਾ

ਸਰਗੁਣ ਮਹਿਤਾ ਨਾ ਸਿਰਫ਼ ਇੱਕ ਅਭਿਨੇਤਰੀ ਹੈ ਬਲਕਿ ਇੱਕ ਸਕ੍ਰਿਪਟ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਵੀ ਹੈ। ਸਰਗੁਣ ਮਹਿਤਾ ਦਾ ਡ੍ਰੀਮੀਆਤਾ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨਾਂ ਦਾ ਇੱਕ ਪ੍ਰੋਡਕਸ਼ਨ ਹਾਊਸ ਹੈ।

ਮੌਨੀ ਰਾਏ

ਤੁਸੀਂ ਜਾਣਦੇ ਹੋ ਕਿ ਮੌਨੀ ਰਾਏ ਇੱਕ ਰੈਸਟੋਰੈਂਟ ਦੀ ਮਾਲਕਣ ਹੈ। ਮੌਨੀ ਦਾ ਮੁੰਬਈ 'ਚ ਇੱਕ ਲਗਜ਼ਰੀ ਰੈਸਟੋਰੈਂਟ ਹੈ। ਮੌਨੀ ਰਾਏ ਅਕਸਰ ਆਪਣੇ ਪਤੀ ਤੇ ਦੋਸਤਾਂ ਨਾਲ ਰੈਸਟੋਰੈਂਟ ਦਾ ਆਨੰਦ ਲੈਣ ਆਉਂਦੀ ਹੈ।

ਆਸ਼ਕਾ ਗੋਰਾੜੀਆ

ਅਦਾਕਾਰਾ ਆਸ਼ਕਾ ਨੇ ਸਾਲ 2019 ਵਿੱਚ ਇੱਕ ਬਿਊਟੀ ਬ੍ਰਾਂਡ ਲਾਂਚ ਕੀਤਾ ਸੀ, ਜਿਸ ਤੋਂ ਉਹ ਹੁਣ ਕਰੋੜਾਂ ਦੀ ਕਮਾਈ ਕਰ ਰਹੀ ਹੈ।

ਅਦਿਤੀ ਮਲਿਕ

ਅਦਿਤੀ ਮਲਿਕ ਕਈ ਸਾਲਾਂ ਤੋਂ ਟੀਵੀ ਪਰਦੇ ਤੋਂ ਦੂਰ ਹੈ। ਅਦਾਕਾਰਾ ਦੇ ਦੋ ਰੈਸਟੋਰੈਂਟ ਹਨ। ਜਿਸ ਵਿੱਚੋਂ ਇੱਕ ਦਾ ਨਾਮ 1 BHK ਹੈ ਤੇ ਦੂਜਾ ਇੱਕ ਘਰੇਲੂ ਕੈਫੇ ਹੈ।

ਮੰਦਿਰਾ ਬੇਦੀ

ਮੰਦਿਰਾ ਬੇਦੀ ਨਾ ਸਿਰਫ ਇੱਕ ਅਦਾਕਾਰਾ ਹੈ ਸਗੋਂ ਇੱਕ ਬਿਜ਼ਨੈੱਸ ਵੂਮੈਨ ਵੀ ਹੈ। ਮੰਦਿਰਾ ਬੇਦੀ ਕੋਲ ਸਾੜੀਆਂ ਦਾ ਬ੍ਰਾਂਡ ਹੈ।

ਜੈਨੀਫਰ ਵਿੰਗੇਟ

ਸੀਰੀਅਲ 'ਦਿਲ ਮਿਲ ਗਏ' ਨਾਲ ਹਰ ਘਰ 'ਚ ਮਸ਼ਹੂਰ ਹੋਈ ਅਦਾਕਾਰਾ ਜੈਨੀਫਰ ਵਿੰਗੇਟ ਸਾਈਡ ਬਿਜ਼ਨੈੱਸ ਤੋਂ ਵੀ ਕਾਫੀ ਕਮਾਈ ਕਰਦੀ ਹੈ। ਜੈਨੀਫਰ ਵਿੰਗੇਟ ਕੋਲ ਸਕਿਨ ਅਤੇ ਬਿਊਟੀ ਪ੍ਰੋਡਕਟਸ ਦਾ ਬ੍ਰਾਂਡ ਹੈ।

ਫਿਨਲੈਂਡ 'ਚ ਬਰਫਬਾਰੀ ਦਾ ਮਜ਼ਾ ਲੈਂਦੀ ਨਜ਼ਰ ਆਈ ਸੋਨਾਕਸ਼ੀ, ਸ਼ੇਅਰ ਕੀਤੀਆਂ ਤਸਵੀਰਾਂ