ਕਿਸ ਤਰੀਕੇ ਨਾਲ ਚਨੇ ਖਾਣ ਨਾਲ ਹੁੰਦੈ ਜ਼ਿਆਦਾ ਫਾਇਦੇਮੰਦ


By Neha diwan2024-04-05, 14:52 ISTpunjabijagran.com

ਛੋਲੇ

ਛੋਲੇ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਵਿੱਚ ਤੁਹਾਡੇ ਸਰੀਰ ਨੂੰ ਲੋੜੀਂਦੇ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਜਿਵੇਂ ਕਿ ਆਇਰਨ, ਪ੍ਰੋਟੀਨ, ਕੈਲਸ਼ੀਅਮ, ਫਾਈਬਰ ਆਦਿ।

ਪ੍ਰੋਟੀਨ

ਜੇ ਨਾਨ-ਵੈਜ ਨਹੀਂ ਖਾਂਦੇ ਤਾਂ ਛੋਲੇ ਖਾ ਕੇ ਪ੍ਰੋਟੀਨ ਦਾ ਪੱਧਰ ਬਰਕਰਾਰ ਰੱਖ ਸਕਦੇ ਹੋ। ਇਹੀ ਵਜ੍ਹਾ ਹੈ ਕਿ ਲੋਕ ਅਕਸਰ ਇਸਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਦੇ ਹਨ।

ਪੁੰਗਰੇ ਚਨੇ ਖਾਣ ਦੇ ਫਾਇਦੇ

ਪੁੰਗਰੇ ਹੋਏ ਛੋਲਿਆਂ ਦੀ ਗੱਲ ਕਰੀਏ ਤਾਂ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਕਿਉਂਕਿ ਇਸ ਵਿਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜਿਸ ਨਾਲ ਕਬਜ਼ ਅਤੇ ਗੈਸ ਦੀ ਸਮੱਸਿਆ ਨਹੀਂ ਹੁੰਦੀ।

ਪੁੰਗਰੇ ਹੋਏ ਛੋਲੇ ਹਨ ਸਹੀ

ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਫਾਈਬਰ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਹਾਈ ਬੀਪੀ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ ਅਤੇ ਇਮਿਊਨਿਟੀ ਵੀ ਵਧਾਉਂਦਾ ਹੈ।

ਉਬਾਲੇ ਹੋਏ ਛੋਲੇ

ਉਬਾਲੇ ਹੋਏ ਛੋਲੇ ਖਾਣ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਇਹ ਸਰੀਰ ਨੂੰ ਊਰਜਾ ਦਿੰਦਾ ਹੈ। ਇਸ ਦੇ ਨਾਲ ਹੀ ਇਹ ਭਾਰ ਘਟਾਉਣ 'ਚ ਵੀ ਮਦਦਗਾਰ ਹੈ।

ਭੁੰਨੇ ਹੋਏ ਚਨੇ

ਭੁੰਨੇ ਹੋਏ ਚਨੇ ਇੱਕ ਸਿਹਤਮੰਦ ਅਤੇ ਘੱਟ ਚਰਬੀ ਵਾਲਾ ਅਤੇ ਉੱਚ ਪ੍ਰੋਟੀਨ ਵਾਲਾ ਸਨੈਕ ਹੈ। ਇਸ ਨੂੰ ਖਾਣ ਨਾਲ ਵੀ ਲਾਭ ਮਿਲਦਾ ਹੈ। ਇਸ ਨਾਲ ਦਿਲ ਦੀ ਸਿਹਤ ਵੀ ਵਧਦੀ ਹੈ।

ਭੁੰਨੇ ਹੋਏ ਚਨੇ ਖਾਣੇ ਦੇ ਫਾਇਦੇ

ਭੁੰਨੇ ਹੋਏ ਚਨੇ ਵਿੱਚ ਫਾਈਬਰ ਅਤੇ ਪ੍ਰੋਟੀਨ ਵੀ ਹੁੰਦਾ ਹੈ ਜੋ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੈ ਕਿਉਂਕਿ ਇਹ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਘਟਾਉਂਦਾ ਹੈ।

ਇਨ੍ਹਾਂ ਵਿਟਾਮਿਨਾਂ ਦੀ ਕਮੀ ਨਾਲ ਹੋ ਸਕਦੈ ਸਿਰਦਰਦ