ਸਿਰ 'ਤੇ ਲਗਾਤਾਰ ਗੰਦਗੀ ਅਤੇ ਨਮੀ ਜਮ੍ਹਾ ਰਹਿਣ ਕਾਰਨ ਫੰਗਲ ਇਨਫੈਕਸ਼ਨ ਦਾ ਖਤਰਾ ਮੰਡਰਾਣਾ ਸ਼ੁਰੂ ਹੋ ਜਾਂਦਾ ਹੈ।
ਟੀ ਟ੍ਰੀ ਆਇਲ ਫੰਗਲ ਇਨਫੈਕਸ਼ਨ ਤੋਂ ਛੁਟਕਾਰਾ ਪਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਵਿੱਚ ਐਂਟੀ-ਫੰਗਲ ਗੁਣ ਹੁੰਦੇ ਹਨ, ਜੋ ਫੰਗਲ ਇਨਫੈਕਸ਼ਨ ਨੂੰ ਠੀਕ ਕਰਦੇ ਹਨ।
ਨਾਰੀਅਲ ਦੇ ਤੇਲ 'ਚ ਟੀ ਟ੍ਰੀ ਆਇਲ ਦੀਆਂ ਕੁਝ ਬੂੰਦਾਂ ਮਿਲਾ ਕੇ ਸਿਰ ਦੀ ਚਮੜੀ 'ਤੇ ਲਗਾਓ ਤੇ ਕੁਝ ਘੰਟਿਆਂ ਲਈ ਛੱਡ ਦਿਓ ਫਿਰ ਹਲਕੇ ਸ਼ੈਂਪੂ ਨਾਲ ਧੋ ਲਓ। ਧਿਆਨ ਰਹੇ ਕਿ ਇਸ ਨੂੰ ਕਦੇ ਵੀ ਸਿੱਧੇ ਵਾਲਾਂ 'ਤੇ ਨਾ ਲਗਾਓ।
ਜੇਕਰ ਤੁਹਾਡੇ ਕੋਲ ਐਪਲ ਸਾਈਡਰ ਵਿਨੇਗਰ ਹੈ ਤਾਂ ਪਾਣੀ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਸਿਰ ਦੀ ਚਮੜੀ 'ਤੇ ਲਗਾਓ ਅਤੇ 15-20 ਮਿੰਟ ਬਾਅਦ ਧੋ ਲਓ।
ਨਿੰਮ ਵਿੱਚ ਕੁਦਰਤੀ ਐਂਟੀ-ਫੰਗਲ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ । ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲੋ ਅਤੇ ਉਸ ਪਾਣੀ ਨਾਲ ਆਪਣੇ ਵਾਲ ਧੋਵੋ ਜਾਂ ਨਿੰਮ ਦਾ ਪੇਸਟ ਬਣਾ ਕੇ ਸਿਰ ਦੀ ਚਮੜੀ 'ਤੇ ਲਗਾਓ।
ਅੱਜ ਕੱਲ੍ਹ ਐਲੋਵੇਰਾ ਦਾ ਪੌਦਾ ਹਰ ਘਰ ਵਿੱਚ ਲਗਾਇਆ ਜਾਂਦਾ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ, ਤਾਜ਼ੇ ਐਲੋਵੇਰਾ ਜੈੱਲ ਨੂੰ ਸਿੱਧੇ ਸਿਰ ਦੀ ਚਮੜੀ 'ਤੇ ਲਗਾਓ ਅਤੇ 30 ਮਿੰਟ ਬਾਅਦ ਇਸ ਨੂੰ ਧੋ ਲਓ।
ਖੋਪੜੀ 'ਤੇ ਸ਼ੁੱਧ ਨਾਰੀਅਲ ਤੇਲ ਲਗਾਓ ਤੇ ਇਸ ਨੂੰ ਰਾਤ ਭਰ ਲੱਗਾ ਰਹਿਣ ਦਿਓ, ਫਿਰ ਸਵੇਰੇ ਧੋ ਲਓ। ਇਸ ਵਿੱਚ ਫੈਟੀ ਐਸਿਡ ਦੀ ਚੰਗੀ ਮਾਤਰਾ ਹੁੰਦੀ ਹੈ