ਹਿੰਦੂ ਧਰਮ ਵਿਚ ਪੂਜਾ ਦੇ ਸਮੇਂ ਦੀਵਾ ਜਗਾਉਣਾ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਕਾਰਨ ਦੇਵਤਿਆਂ ਦੀ ਪੂਜਾ ਕਰਦੇ ਸਮੇਂ ਘਿਓ ਜਾਂ ਤੇਲ ਦੇ ਦੀਵੇ ਜਗਾਏ ਜਾਂਦੇ ਹਨ।
ਘਰਾਂ ਵਿਚ ਪਿੱਤਲ, ਚਾਂਦੀ ਜਾਂ ਮਿੱਟੀ ਦੇ ਦੀਵੇ ਜਗਾਏ ਜਾਂਦੇ ਹਨ। ਇਸ ਤੋਂ ਇਲਾਵਾ ਆਟੇ ਦਾ ਦੀਵਾ ਜਗਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਆਟੇ ਦਾ ਦੀਵਾ ਕਿਸੇ ਮਨੋਕਾਮਨਾ ਲਈ ਜਗਾਇਆ ਜਾਂਦਾ ਹੈ।
ਸ਼ਾਸਤਰਾਂ ਅਨੁਸਾਰ ਜੇਕਰ ਤੁਹਾਡੀ ਕੋਈ ਇੱਛਾ ਹੋਵੇ ਤਾਂ ਆਟੇ ਦਾ ਦੀਵਾ ਬਣਾ ਕੇ ਹਨੂੰਮਾਨ ਜੀ ਦੇ ਸਾਹਮਣੇ ਘਿਓ ਤੇ ਬੱਤੀ ਮਿਲਾ ਕੇ ਜਗਾਓ। ਅਜਿਹਾ ਕਰਨ ਨਾਲ ਹਨੂੰਮਾਨ ਜੀ ਦੀ ਤੁਹਾਡੇ 'ਤੇ ਵਿਸ਼ੇਸ਼ ਕਿਰਪਾ ਹੋਵੇਗੀ।
ਜੋਤਿਸ਼ ਸ਼ਾਸਤਰ ਅਨੁਸਾਰ ਮੰਗਲਵਾਰ ਤੇ ਸ਼ਨੀਵਾਰ ਨੂੰ ਹਨੂੰਮਾਨ ਮੰਦਰ ਜਾ ਕੇ ਆਟੇ ਦਾ ਦੀਵਾ ਜਗਾਓ। ਅਜਿਹਾ ਕਰਨ ਨਾਲ ਕੁੰਡਲੀ ਵਿੱਚ ਸ਼ਨੀ ਦੀ ਸਥਿਤੀ ਮਜ਼ਬੂਤ ਹੋਵੇਗੀ।
ਜੇਕਰ ਤੁਹਾਨੂੰ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ 11 ਦਿਨਾਂ ਤਕ ਸੰਕਲਪ ਲਓ ਅਤੇ ਮਾਂ ਲਕਸ਼ਮੀ ਦੇ ਸਾਹਮਣੇ ਰੋਜ਼ਾਨਾ ਆਟੇ ਦਾ ਦੀਵਾ ਜਗਾਓ। ਇਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
ਮਾਂ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਮਾਂ ਲਕਸ਼ਮੀ ਦੇ ਸਾਹਮਣੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਆਟੇ ਦਾ ਦੀਵਾ ਜਗਾਓ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਬਹੁਤ ਖੁਸ਼ ਹੋਵੇਗੀ।
ਕੁੰਡਲੀ 'ਚ ਮੌਜੂਦ ਸ਼ਨੀ ਦੀ ਸਾੜ੍ਹ ਸਤੀ ਤੇ ਢਾਹੀਆ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਸ਼ਨੀਵਾਰ ਨੂੰ ਸ਼ਨੀ ਮੰਦਰ ਜਾ ਕੇ ਆਟੇ ਦੇ ਦੀਵੇ 'ਚ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ। ਇਸ ਦਾ ਫਾਇਦਾ ਹੋਵੇਗਾ।