ਨਵੇਂ ਸਾਲ ’ਚ ਰਾਹੂ ਦਾ ਆਤੰਕ ਕਰ ਸਕਦਾ ਹੈ ਇਨ੍ਹਾਂ 4 ਰਾਸ਼ੀਆਂ ਨੂੰ ਪਰੇਸ਼ਾਨ


By Neha Diwan22, Dec 2022 11:31 AMpunjabijagran.com

ਨਵਾਂ ਸਾਲ

ਨਵਾਂ ਸਾਲ 2023 ਜਲਦ ਹੀ ਆਉਣ ਵਾਲਾ ਹੈ ਅਤੇ ਇਸ ਸਾਲ ਜੋਤਿਸ਼ ਗਣਨਾ ਦੇ ਹਿਸਾਬ ਨਾਲ ਨਵੀਆਂ ਗਤੀਵਿਧੀਆਂ ਵੀ ਹੋਣ ਵਾਲੀਆਂ ਹਨ।

ਰਾਸ਼ੀਆਂ ਜਾਤਕਾਂ ਲਈ ਸਾਵਧਾਨੀ

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਰਾਹੂ ਦਾ ਵੀ ਰਾਸ਼ੀ ਪਰਿਵਰਤਨ ਹੋਵੇਗਾ, ਜੋ ਕਿ ਕਈ ਰਾਸ਼ੀਆਂ ਦੇ ਜਾਤਕਾਂ ਲਈ ਨੁਕਸਾਨਦੇਹ ਰਹੇਗਾ।

ਜੋਤਿਸ਼ ਅਚਾਰੀਆ ਮੁਤਾਬਕ

ਸਾਲ 2023 'ਚ ਰਾਹੂ ਦੀ ਚਾਲ ਬਦਲਣ ਵਾਲੀ ਹੈ। ਰਾਹੂ 30 ਅਕਤੂਬਰ 2023 ਤਕ ਮੰਗਲ ਤੇ ਸਵਾਮੀ ਰਾਸ਼ੀ ਮੇਖ ਵਿਚ ਰਹੇਗਾ। ਇਸ ਤੋਂ ਬਾਅਦ ਦੇਵ ਗੁਰੂ ਦੀ ਸਵਾਮੀ ਵਾਲੀ ਮੀਨ ਰਾਸ਼ੀ ਵਿਚ ਚਲਾ ਜਾਵੇਗਾ।

ਮੇਖ ਰਾਸ਼ੀ

ਫਿਲਹਾਲ ਰਾਹੂ ਇਸ ਰਾਸ਼ੀ ਵਿਚ ਹੈ ਅਤੇ ਜਦੋਂ ਤਕ ਹੈ ਉਦੋਂ ਤਕ ਤੁਹਾਡੇ ਲਈ ਪਰੇਸ਼ਾਨੀਆਂ ਬਣੀਆਂ ਰਹਿਣਗੀਆਂ। ਪਰਿਵਾਰ ਵਿਚ ਵਾਦ ਵਿਵਾਦ ਦੀ ਸਥਿਤੀ ਬਣ ਸਕਦੀ ਹੈ।

ਬ੍ਰਿਖ ਰਾਸ਼ੀ

ਰਾਹੂ ਦੇ ਗੋਚਰ ਦੇ ਚਲਦੇ ਤੁਹਾਨੂੰ ਧਨ ਸਬੰਧੀ ਪਰੇਸ਼ਾਲੀਆਂ ਝੱਲਣੀਆਂ ਪੈ ਸਕਦੀਆਂ ਹਨ। ਫਜ਼ੂੁਲ ਖਰਚੀ ਸਣੇ ਧਨ ਆਉਣ ਵਿਚ ਵੀ ਸਮੱਸਿਆਵਾਂ ਆ ਸਕਦੀਆਂ ਹਨ। ਇਸ ਲਈ ਸੋਚ ਸਮਝ ਕੇ ਖਰਚ ਕਰੋ।

ਤੁਲਾ

ਰਾਹੂ ਦੇ ਪ੍ਰਭਾਵ ਕਾਰਨ ਤੁਹਾਡੇ ਗ੍ਰਹਿਸਥ ਜੀਵਨ ਵਿਚ ਉਲਝਣਾਂ ਵਧਣ ਦੀ ਸੰਭਾਵਨਾ ਹੈ। ਇਸ ਲਈ ਤੁਹਾਨੂੰ ਥੋੜ੍ਹਾ ਸ਼ਾਂਤੀ ਤੋਂ ਕੰਮ ਲੈਣਾ ਪਵੇਗਾ। ਘਰ ਦਾ ਮਾਹੌਲ ਕੁਝ ਗੜਬੜ ਵਾਲਾ ਹੋ ਸਕਦਾ ਹੈ।

ਮੀਨ

ਰਾਹੂ ਤੁਹਾਡੀ ਰਾਸ਼ੀ ਵਿੱਚ ਪ੍ਰਵੇਸ਼ ਕਰਨ ਵਾਲਾ ਹੈ, ਇਸ ਲਈ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਆਪਣੀ ਖੁਰਾਕ 'ਤੇ ਧਿਆਨ ਦਿਓ ਅਤੇ ਆਪਣੀ ਸਿਹਤ 'ਤੇ ਵੀ ਧਿਆਨ ਦਿਓ।

Magh Month 2024: ਜਾਣੋ ਮਾਘ ਮਹੀਨੇ 'ਚ ਕੀ ਕਰਨਾ ਹੈ ਤੇ ਕੀ ਨਹੀਂ