ਗਰਮੀਆਂ 'ਚ ਹੋ ਰਹੇ ਹਨ ਸਕਿਨ ਰੈਸ਼ੇਜ਼ ਤਾਂ ਘਰੇਲੂ ਨੁਸਖਿਆਂ ਨਾਲ ਪਾਓ ਰਾਹਤ
By Neha diwan
2024-04-12, 15:14 IST
punjabijagran.com
ਕੜਕਦੀ ਧੁੱਪ
ਗਰਮੀਆਂ ਵਿੱਚ ਚਮੜੀ ਨੂੰ ਕੜਕਦੀ ਧੁੱਪ ਦੀ ਮਾਰ ਝੱਲਣੀ ਪੈਂਦੀ ਹੈ। ਗਰਮੀਆਂ 'ਚ ਪਸੀਨੇ ਅਤੇ ਤੇਜ਼ ਧੁੱਪ ਕਾਰਨ ਤੁਹਾਨੂੰ ਨਾ ਸਿਰਫ ਖੁਜਲੀ ਹੀ ਨਹੀਂ ਸਗੋਂ ਚਮੜੀ 'ਤੇ ਧੱਫੜ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਮੁਲਤਾਨੀ ਮਿੱਟੀ
ਸਕਿਨ ਰੈਸ਼ੇਜ਼ ਨੂੰ ਦੂਰ ਕਰਨ ਲਈ 1 ਚਮਚ ਮੁਲਤਾਨੀ ਮਿੱਟੀ ਅਤੇ 2 ਚਮਚ ਗੁਲਾਬ ਜਲ ਮਿਲਾ ਕੇ ਲਗਾਓ ਅਤੇ ਸੁੱਕਣ ਤੋਂ ਬਾਅਦ ਧੋ ਲਓ। ਇਸ ਸਮੱਸਿਆ ਤੋਂ ਛੁਟਕਾਰਾ ਮਿਲਣ ਤੱਕ ਇਸ ਦੀ ਨਿਯਮਤ ਵਰਤੋਂ ਕਰੋ।
ਦਹੀਂ
ਗਰਮੀਆਂ 'ਚ ਦਹੀਂ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਧੱਫੜਾਂ 'ਤੇ 10 ਮਿੰਟ ਤੱਕ ਲਗਾਓ ਤੇ ਫਿਰ ਠੰਢੇ ਪਾਣੀ ਨਾਲ ਧੋ ਲਓ। ਦਿਨ 'ਚ ਦੋ ਵਾਰ ਇਸ ਦੀ ਵਰਤੋਂ ਕਰਨ ਨਾਲ ਚਮੜੀ 'ਤੇ ਧੱਫੜ ਦੀ ਸਮੱਸਿਆ ਦੂਰ ਹੋ ਜਾਵੇਗੀ।
ਐਲੋਵੇਰਾ ਜੈੱਲ
ਐਂਟੀ-ਬੈਕਟੀਰੀਅਲ, ਠੰਢਕ ਤੇ ਆਰਾਮਦਾਇਕ ਪ੍ਰਭਾਵਾਂ ਵਾਲਾ ਐਲੋਵੇਰਾ ਜੈੱਲ ਮਿੰਟਾਂ ਵਿੱਚ ਇਸ ਸਮੱਸਿਆ ਤੋਂ ਛੁਟਕਾਰਾ ਪਾਉਂਦੈ। ਇਸ ਦੀਆਂ ਪੱਤੀਆਂ ਨੂੰ ਪੀਸ ਕੇ ਸਵੇਰੇ-ਸ਼ਾਮ ਸਮੱਸਿਆ ਵਾਲੀ ਥਾਂ 'ਤੇ ਲਗਾਓ।
ਨਿੰਮ ਦੇ ਰੁੱਖ ਦੇ ਪੱਤੇ
ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਲਗਾਓ ਅਤੇ ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਧੋ ਲਓ। ਅਜਿਹਾ ਕੁਝ ਦਿਨਾਂ ਤੱਕ ਹਰ ਰੋਜ਼ ਕਰੋ।
ਗੁਲਾਬ ਜਲ
ਰੂੰ ਦੀ ਮਦਦ ਨਾਲ ਧੱਫੜ ਵਾਲੀ ਥਾਂ 'ਤੇ ਗੁਲਾਬ ਜਲ ਲਗਾਓ। ਆਪਣੇ ਪਰਸ ਵਿਚ ਹਮੇਸ਼ਾ ਗੁਲਾਬ ਜਲ ਦੀ ਬੋਤਲ ਰੱਖੋ ਤੇ ਚਮੜੀ 'ਤੇ ਧੱਫੜ ਜਾਂ ਜਲਣ ਹੋਣ 'ਤੇ ਤੁਰੰਤ ਇਸ ਨੂੰ ਲਗਾਓ।
ਚੰਦਨ ਪਾਊਡਰ
1 ਚਮਚ ਚੰਦਨ ਪਾਊਡਰ, ਇਕ ਚੁਟਕੀ ਹਲਦੀ ਤੇ ਗੁਲਾਬ ਜਲ ਮਿਲਾ ਕੇ ਸਮੱਸਿਆ ਵਾਲੀ ਥਾਂ 'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਧੋ ਲਓ। ਤੁਹਾਡੀ ਚਮੜੀ ਦੇ ਧੱਫੜ, ਖਾਰਸ਼ ਅਤੇ ਜਲਨ ਦੀ ਸਮੱਸਿਆ ਦੂਰ ਹੋ ਜਾਵੇਗੀ।
ਬੇਕਿੰਗ ਸੋਡਾ
ਬੇਕਿੰਗ ਸੋਡਾ ਤੇ 1 ਕੱਪ ਓਟਮੀਲ ਨੂੰ ਠੰਢੇ ਪਾਣੀ 'ਚ ਮਿਲਾ ਲਓ। ਇਸ ਤੋਂ ਬਾਅਦ ਸਮੱਸਿਆ ਵਾਲੀ ਥਾਂ ਨੂੰ ਇਸ 'ਚ 10 ਮਿੰਟ ਲਈ ਲਗਾਓ ਤੇ ਫਿਰ ਠੰਢੇ ਪਾਣੀ ਨਾਲ ਧੋ ਲਓ।
ਕਪੂਰ
ਰਾਤ ਨੂੰ ਸੌਣ ਤੋਂ ਪਹਿਲਾਂ ਕਪੂਰ ਦੀ ਟਿੱਕੀ ਨੂੰ ਪੀਸ ਕੇ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਲਗਾਓ। ਸਵੇਰੇ ਇਸ ਨੂੰ ਠੰਢੇ ਪਾਣੀ ਨਾਲ ਸਾਫ਼ ਕਰੋ।
ਗਰਮੀਆਂ ਦੇ ਮੌਸਮ 'ਚ ਚਮੜੀ ਲਈ ਬਹੁਤ ਫਾਇਦੇਮੰਦ ਹੈ ਖੀਰਾ
Read More