ਡੋਸਾ, ਇਡਲੀ, ਉਤਪਮ ਨਾਲ ਰੈਸਟੋਰੇਂਟ 'ਚ ਲਾਲ ਕਲਰ ਦੀ ਚਟਨੀ ਖਾਣ ਨੂੰ ਮਿਲਦੀ ਹੈ। ਜੋ ਕਿ ਟਮਾਟਰ ਤੇ ਪਿਆਜ਼ ਦੀ ਬਣੀ ਹੁੰਦੀ ਹੈ।
ਟਮਾਟਰ, ਪਿਆਜ਼, ਅਦਰਕ, ਸੁੱਕੀਆਂ ਲਾਲ ਮਿਰਚਾਂ, ਕੜ੍ਹੀ ਪੱਤਾ, ਰਾਈ, ਚੀਨੀ, ਮੇਥੀ ਦਾਣਾ, ਨਮਕ, ਤੇਲ ਚਟਨੀ ਬਣਾਉਣ ਲਈ ਲਓ।
ਸਾਊਥ ਸਟਾਈਲ ਟਮਾਟਰ ਦੀ ਲਾਲ ਚਟਨੀ ਬਣਾਉਣ ਲਈ ਸਭ ਤੋਂ ਪਹਿਲਾਂ ਟਮਾਟਰ ਤੇ ਪਿਆਜ਼ ਨੂੰ ਵੱਡੇ -ਵੱਡੇ ਟੁਕੜਿਆਂ 'ਚ ਕੱਟ ਕੇ ਇਕ ਭਾਂਡੇ 'ਚ ਪਾ ਲਓ।
ਇਕ ਭਾਂਡੇ 'ਚ ਤੇਲ ਗਰਮ ਕਰੋ ਤੇ ਉਸ 'ਚ ਰਾਈ, ਮੇਥੀ, ਕੜ੍ਹੀ ਪੱਤਾ ਤੇ ਲਾਲ ਮਿਰਚ ਪਾ ਕੇ ਤੜਕਾ ਲਗਾਓ।
ਇਸ 'ਚ ਕੱਟੇ ਹੋਏ ਟਮਾਟਰ ਤੇ ਪਿਆਜ਼ ਪਾ ਕੇ ਭੁੰਨ ਲਓ। ਇਸ 'ਚ ਨਮਕ ਤੇ ਚੀਨੀ ਦੋਵੇਂ ਪਾ ਕੇ ਗੈਸ ਨੂੰ ਘੱਟ ਕਰਕੇ 4 ਜਾਂ 5 ਮਿੰਟ ਪਕਾਓ ਤੇ ਫਿਰ ਗੈਸ ਨੂੰ ਬੰਦ ਕਰ ਦਿਓ।
ਇਸ ਮਿਕਸਚਰ ਨੂੰ ਠੰਢਾ ਹੋਣ ਤੋਂ ਬਾਅਦ ਮਿਕਸਰ 'ਚ ਪਾ ਕੇ ਪੀਸ ਲਓ। ਪੀਸਣ ਸਮੇਂ ਇਸ 'ਚ ਜ਼ਰੂਰਤ ਅਨੁਸਾਰ ਪਾਣੀ ਪਾ ਲਓ।
ਸਾਊਥ ਇੰਡੀਅਨ ਸਟਾਈਲ ਟਮਾਟਰ ਦੀ ਚਟਨੀ ਬਣ ਕੇ ਤਿਆਰ ਹੋ ਜਾਵੇਗੀ। ਇਸ ਨੂੰ ਇਡਲੀ, ਡੋਸਾ, ਉਤਪਮ ਨਾਲ ਸਰਵ ਕਰੋ।
ਹਰ ਸਵਾਦ ਵਧਾਉਣ ਲਈ ਤੁਸੀਂ ਰਾਈ, ਲਾਲ ਮਿਰਚ, ਕੜ੍ਹੀ ਪੱਤੇ ਦਾ ਤੜਕਾ ਲਗਾ ਸਕਦੇ ਹੋ।