ਕਿੰਗ ਕੋਹਲੀ ਦੀਆਂ ਸ਼ਾਨਦਾਰ ਪਾਰੀਆਂ ਦਾ ਪੜ੍ਹੋ ਸੋਸ਼ਲ ਮੀਡੀਆ 'ਤੇ ਕੀ ਰਿਹਾ ਰਿਐਕਸ਼ਨ
By Ramandeep Kaur
2022-11-05, 12:00 IST
punjabijagran.com
34 ਵਾਂ ਜਨਮਦਿਨ
ਵਿਰਾਟ ਕੋਹਲੀ ਦੇ 33ਵੇਂ ਜਨਮਦਿਨ ਅਤੇ 34ਵੇਂ ਜਨਮਦਿਨ ਦੇ ਵਿਚਕਾਰ ਬਹੁਤ ਕੁਝ ਬਦਲ ਗਿਆ ਹੈ। ਖਰਾਬ ਫਾਰਮ 'ਚੋਂ ਲੰਘਣ ਤੋਂ ਬਾਅਦ ਕੋਹਲੀ ਨੇ ਖੁਦ ਨੂੰ ਨਵਾਂ ਰੂਪ ਦਿੱਤਾ।
ਜ਼ਬਰਦਸਤ ਵਾਪਸੀ
ਖਰਾਬ ਪਰਫਾਰਮੈਂਸ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਕੇ ਵਿਰਾਟ ਨੇ ਕ੍ਰਿਕਟ ਦੀ ਦੁਨੀਆ 'ਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਹੈ।
ਵੱਡੀਆਂ ਪਾਰੀਆਂ
33ਵੇਂ ਤੇ 34ਵੇਂ ਜਨਮਦਿਨ ਦੌਰਾਨ ਕੋਹਲੀ ਦੀ ਜ਼ਬਰਦਸਤ ਪਾਰੀ ਨੂੰ ਉਨ੍ਹਾਂ ਦੇ 34ਵੇਂ ਜਨਮਦਿਨ 'ਤੇ ਯਾਦ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਵਿਰਾਟ ਕੋਹਲੀ ਦੀਆਂ 5 ਜ਼ਬਰਦਸਤ ਪਾਰੀਆਂ ਬਾਰੇ...
ਪਹਿਲੀ ਪਾਰੀ
ਪਾਕਿਸਤਾਨ ਖਿਲਾਫ਼ ਟੀ-20 ਵਿਸ਼ਵ ਕੱਪ 2022 'ਚ ਪਾਰੀ ਦੌਰਾਨ ਕੋਹਲੀ ਨੇ 53 ਗੇਂਦਾਂ 'ਚ 82 ਦੌੜਾਂ, 6 ਚੌਕੇ ਅਤੇ 4 ਛੱਕੇ ਲਗਾ ਕੇ ਟੀਮ ਨੂੰ ਇਤਿਹਾਸਕ ਜਿੱਤ ਦਿਵਾਈ।
ਦੂਜੀ ਪਾਰੀ
ਟੀ-20 ਵਿਸ਼ਵ ਕੱਪ 2016 'ਚ ਆਸਟ੍ਰੇਲੀਆ ਦੇ ਖਿਲਾਫ਼ ਨਾਬਾਦ 82 ਦੌੜਾਂ ਦੀ ਪਾਰੀ ਖੇਡੀ, ਮੋਹਾਲੀ ਸਟੇਡੀਅਮ 'ਚ ਜੇਮਸ ਫਾਕਨਰ ਦੀਆਂ ਗੇਂਦਾਂ 'ਤੇ ਜ਼ਬਰਦਸਤ ਛੱਕੇ ਮਾਰੇ।
ਤੀਸਰੀ
ਏਸ਼ੀਆ ਕੱਪ 2012 ਪਾਕਿਸਤਾਨ ਦੇ ਖਿਲਾਫ 183 ਦੌੜਾਂ, 22 ਚੌਕੇ ਅਤੇ 1 ਛੱਕੇ ਦੀ ਮਦਦ ਨਾਲ ਭਾਰਤ ਨੂੰ 48 ਓਵਰਾਂ 'ਚ ਜਿੱਤ ਮਿਲੀ।
ਚੌਥੀ ਪਾਰੀ
ਆਸਟ੍ਰੇਲੀਆ ਖਿਲਾਫ਼ ਐਡੀਲੇਟ ਟੈਸਟ 2014 'ਚ 141 ਦੌੜਾਂ ਦੀ ਪਾਰੀ, ਬਤੌਰ ਕਪਤਾਨ ਪਹਿਲੇ ਟੈਸਟ 'ਚ ਖੇਡੀ ਵੱਡੀ ਪਾਰੀ।
ਪੰਜਵੀਂ ਪਾਰੀ
ਇੰਗਲੈਂਡ ਖਿਲਾਫ਼ ਐਜਬੈਸਟਨ ਟੈਸਟ 'ਚ 149 ਦੌੜਾਂ ਦੀ ਪਾਰੀ, ਇਹ ਵਿਰਾਟ ਕੋਹਲੀ ਦੇ ਕ੍ਰਿਕਟ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਹੈ।
Happy Birthday : ਵਿਲੱਖਣ ਗਾਇਕੀ ਕਾਰਨ ਦਿਲਾਂ ’ਤੇ ਰਾਜ਼ ਕਰਦਾ ਹੈ ਬੱਬੂ ਮਾਨ
Read More